ਚੇੱਨਈ— ਤਾਮਿਲਨਾਡੂ ‘ਚ ਚੇੱਨਈ ਅਤੇ ਆਸਪਾਸ ਦੇ ਕਾਂਚੀਪੁਰਮ ਅਤੇ ਤਿਰੂਵਲੂੱਰ ਜ਼ਿਲਿਆਂ ‘ਚ ਕਰੀਬ 10 ਘੰਟਿਆਂ ਤੱਕ ਰਾਤ ਭਰ ਹੋਈ ਬਾਰਸ਼ ਨਾਲ ਜਨਜੀਵਨ ਪੂਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਚੇੱਨਈ, ਕਾਂਚੀਪੁਰਮ ਅਤ ਤਿਰੂਵਲੂੱਰ ਜ਼ਿਲਿਆਂ ‘ਚ ਅੱਜ ਵੀ ਸਕੂਲ ਅਤੇ ਕਾਲਜ ਬੰਦ ਰਹੇ। ਇੱਥੇ 31 ਅਕਤੂਬਰ ਤੋਂ ਸਕੂਲ ਅਤੇ ਕਾਲਜ ਬੰਦ ਹਨ। ਮੌਸਮ ਵਿਭਾਗ ਨੇ ਕੱਲ ਤਾਮਿਲਨਾਡੂ ਦੇ ਉਤਰੀ ਖੇਤਰਾਂ ‘ਚ ਭਾਰੀ ਬਾਰਸ਼ ਹੋਣ ਦਾ ਅਨੁਮਾਨ ਲਗਾਇਆ ਗਿਆ ਹੈ। ਵਿਭਾਗ ਨੇ ਕੱਲ ਦੱਸਿਆ ਕਿ ਸ਼੍ਰੀਲੰਕਾ ਅਤੇ ਦੱਖਣੀ ਪੱਛਮੀ ਬੰਗਾਲ ਦੀ ਖਾੜੀ ‘ਚ ਬਣਿਆ ਘੱਟ ਦਬਾਅ ਦਾ ਖੇਤਰ ਹੁਣ ਦੱਖਣੀ ਪੱਛਮੀ ਬੰਗਾਲ ਦੀ ਖਾੜੀ ਅਤੇ ਤਾਮਿਲਨਾਡੂ ਤੱਟ ‘ਤੇ ਸਥਿਤ ਹੈ।
ਮੌਸਮ ਵਿਭਾਗ ਵੱਲੋਂ ਸਵੇਰੇ 8.30 ਵਜੇ ਜਾਰੀ ਕੀਤੇ ਗਏ ਵਿਸ਼ੇਸ਼ ਬੁਲੇਟਿਨ ਮੁਤਾਬਕ ਉਤਰ ਤੱਟੀ ਤਾਮਿਲਨਾਡੂ ‘ਚ ਬਾਰਸ਼ ਜਾਰੀ ਰਹੇਗੀ ਅਤੇ ਤਿਰੂਵੱਲੂਰ, ਕਾਂਚੀਪੁਰਮ ਅਤੇ ਚੇੱਨਈ ਜ਼ਿਲਿਆਂ ‘ਚ ਅਗਲੇ 24 ਘੰਟਿਆਂ ‘ਚ ਭਾਰੀ ਬਾਰਸ਼ ਹੋਵੇਗੀ। ਕੱਲ ਰਾਤੀ ਹੋਈ ਬਾਰਸ਼ ਨਾਲ ਪੱਛਮੀ ਮਾਂਬਲਮ ਅਤੇ ਗੁÂੰਡੀ ਇੰਡਸਟ੍ਰੀਅਲ ਅਸਟੇਟ ‘ਚ ਵਾਟਰ ਲੋਡਿੰਗ ਹੋ ਗਈ ਹੈ। ਇਸ ਦੇ ਕਾਰਨ ਬੱਸ, ਟੈਕਸੀ, ਆਟੋ ਅਤੇ ਉਪ-ਨਗਰੀ ਟਰੇਨ ਸੇਵਾਵਾਂ ਪ੍ਰਭਾਵਿਤ ਹੋਈਆਂ ਹਨ। ਰੇਲਵੇ ਅਧਿਕਾਰੀਆਂ ਨੇ ਦੱਸਿਆ ਕਿ ਪਾਣੀ ਭਰ ਜਾਣ ਨਾਲ ਸੇਂਟ ਥਾਮਸ ਮਾਊਂਟ ਅਤੇ ਕੋਡੰਮਬਕੱਮ ਉਪਨਗਰ ਸੈਕਟਰ ਦੇ ਵਿਚਕਾਰ ਰਾਤੀ 9.30 ਵਜੇ ਟਰੇਨ ਸੇਵਾਵਾਂ ਪ੍ਰਭਾਵਿਤ ਰਹੀਆਂ।
ਅੱਜ ਸਵੇਰੇ 3.20 ਵਜੇ ਸੇਵਾਵਾਂ ਬਹਾਲ ਕੀਤੀ ਗਈਆਂ ਹਨ। ਹਵਾਈ ਅੱਡਾ ਅਧਿਕਾਰੀਆਂ ਨੇ ਦੱਸਿਆ ਕਿ ਸ਼ਹਿਰ ਦੇ ਹਵਾਈ ਅੱਡਿਆਂ ‘ਤੇ ਜਹਾਜ਼ਾਂ ਦੀ ਆਵਾਜਾਈ ਸਮਾਨ ਹੈ। ਮੌਸਮ ਵਿਭਾਗ ਮੁਤਾਬਕ ਅੱਜ ਸਵੇਰੇ 8.30 ਵਜੇ ਤੱਕ ਚੇੱਨਈ ਅਤੇ ਨੁੰਗਮਬਕੱਮ ‘ਚ 18 ਸੈਂਟੀਮੀਟਰ ਬਾਰਸ਼ ਦਰਜ ਕੀਤੀ ਗਈ ਹੈ ਅਤੇ ਦੱਖਣੀ ਉਪ-ਨਗਰ ‘ਚ ਮੀਨਮਬੱਕਮ ‘ਚ 14 ਸੈਂਟੀਮੀਟਰ ਬਾਰਸ਼ ਦਰਜ ਕੀਤੀ ਗਈ ਹੈ। ਉਤਰ ਚੇੱਨਈ ‘ਚ ਵਿਆਸਪਦੀ ਅਤੇ ਅੋਤੇਰੀ, ਮੱਧ ਚੇੱਨਈ ‘ਚ ਪੱਛਮੀ ਅੰਨਾ ਨਗਰ ਅਤੇ ਦੱਖਣੀ ਚੇੱਨਈ ‘ਚ ਮਦਿਪੱਕਮ ‘ਚ ਬਹੁਤ ਜ਼ਿਆਦਾ ਪਾਣੀ ਭਰ ਗਿਆ ਹੈ।















