ਰਾਹੁਲ ਦੇ ਦੌਰੇ ਨੂੰ ਅਮੇਠੀ ਪ੍ਰਸ਼ਾਸਨ ਨੇ ਨਹੀਂ ਦਿੱਤੀ ਮਨਜ਼ੂਰੀ

ਅਮੇਠੀ— ਅਮੇਠੀ ਦੇ ਸੰਸਦ ਅਤੇ ਕਾਂਗਰਸ ਦੇ ਉਪ-ਪ੍ਰਧਾਨ ਰਾਹੁਲ ਗਾਂਧੀ ਦੇ ਦੌਰੇ ਨੂੰ ਟਾਲਣ ਦੇ ਲਈ ਡੀ.ਐਮ ਅਤੇ ਐਸ.ਐਸ.ਪੀ ਨੇ ਜ਼ਿਲਾ ਕਾਂਗਰਸ ਪ੍ਰਧਾਨ ਨੂੰ ਪੱਤਰ ਲਿਖਿਆ ਹੈ। ਇਸ ‘ਤੇ ਕਾਂਗਰਸ ਨੇਤਾ ਅਖਿਲੇਸ਼ ਪ੍ਰਤਾਪ ਸਿੰਘ ਨੇ ਜ਼ਿਲਾ ਪ੍ਰਸ਼ਾਸਨ ‘ਤੇ ਹਮਲਾ ਬੋਲਿਆ ਹੈ। ਉਨ੍ਹਾਂ ਨੇ ਟਵੀਟ ਕੀਤਾ ਹੈ ਕਿ ਅਮੇਠੀ ਰਾਇਬਰੇਲੀ ਰਾਹੁਲ ਦਾ ਘਰ ਪਰਿਵਾਰ ਹੈ। ਉਨ੍ਹਾਂ ਦਾ ਸੰਸਦੀ ਖੇਤਰ ਹੈ। ਪ੍ਰਸ਼ਾਸਨ ਰਾਹੁਲ ਨੂੰ ਆਪਣੇ ਪਰਿਵਾਰ ਆਉਣ ਤੋਂ ਰੋਕਣਾ ਚਾਹੁੰਦਾ ਹੈ।
ਪੱਤਰ ਮੁਤਾਬਕ 30 ਸਿਤੰਬਰ ਨੂੰ ਐਮ.ਪੀ.ਜੀ ਨਿਰਦੇਸ਼ਕ ਵੱਲੋਂ ਜ਼ਿਲਾ ਪ੍ਰਸ਼ਾਸਨ ਨੂੰ ਸੂਚਨਾ ਦਿੱਤੀ ਕਿ ਰਾਹੁਲ ਗਾਂਧੀ ਦਾ 4 ਤੋਂ 6 ਅਕਤੂਬਰ ਤੱਕ ਯਾਤਰਾ ਪ੍ਰੋਗਰਾਮ ਹੈ। ਇਸ ਦੇ ਜਵਾਬ ‘ਚ ਡੀ.ਐਮ ਯੋਗੇਸ਼ ਕੁਮਾਰ ਅਤੇ ਐਸ.ਪੀ ਪੂਨਮ ਵੱਲੋਂ ਕਾਂਗਰਸ ਦੇ ਜ਼ਿਲਾ ਪ੍ਰਧਾਨ ਨੂੰ ਇਕ ਪੱਤਰ ਭੇਜਿਆ ਗਿਆ ਹੈ, ਜਿਸ ‘ਚ ਦੱਸਿਆ ਗਿਆ ਕਿ ਦੁਰਗਾ ਪੂਜਾ, ਦੁਸਹਿਰਾ ਅਤੇ ਮੁਹਰੱਮ ਦਾ ਤਿਉਹਾਰ 5 ਅਕਤੂਬਰ ਤੱਕ ਜਨਪਦ ਦੇ ਕਈ ਸਥਾਨਾਂ ‘ਤੇ ਸੰਪਨ ਹੋਵੇਗਾ।
ਇਸ ਨੂੰ ਦੇਖਦੇ ਹੋਏ ਸ਼ਾਂਤੀ ਅਤੇ ਕਾਨੂੰਨ ਵਿਵਸਥਾ ਬਣਾਏ ਰੱਖਣ ਲਈ ਜ਼ਿਆਦਾਤਰ ਪੁਲਸ ਫੌਜ ਡਿਊਟੀ ‘ਚ ਵਿਅਸਥ ਰਹੇਗੀ। ਇਸ ਕਾਰਨ ਰਾਹੁਲ ਦੇ ਯਾਤਰਾ ਪ੍ਰੋਗਰਾਮ ‘ਤੇ ਸ਼ਾਂਤੀ, ਸੁਰੱਖਿਆ ਅਤੇ ਕਾਨੂੰਨ ਵਿਵਸਥਾ ਬਣਾਏ ਰੱਖਣ ‘ਚ ਬਹੁਤ ਅਸੁਵਿਧਾ ਹੋਵੇਗੀ। ਪੱਤਰ ‘ਚ ਅਨੁਰੋਧ ਕੀਤਾ ਗਿਆ ਹੈ ਕਿ ਇਸ ਯਾਤਰਾ ਪ੍ਰੋਗਰਾਮ ਨੂੰ 5 ਅਕਤੂਬਰ ਦੇ ਬਾਅਦ ਕਿਸੇ ਹੋਰ ਤਾਰੀਕ ‘ਤੇ ਰੱਖਿਆ ਜਾਵੇਗਾ।