ਸ਼ੂਗਰ ਇੱਕ ਅਜਿਹਾ ਰੋਗ ਹੈ ਜਿਸ ਦਾ ਸਮੇਂ ‘ਤੇ ਇਲਾਜ ਨਾ ਕਰਵਾਉਣ ਕਾਰਨ ਤੁਹਾਡੀਆਂ ਅੱਖਾਂ, ਨਰਵਸ ਸਿਸਟਮ, ਬਲੱਡ ਵੈਸਲਜ਼ ਅਤੇ ਦਿਲ ਦੇ ਨਾਲ-ਨਾਲ ਹੋਰ ਅੰਗਾਂ ਨੂੰ ਵੀ ਨੁਕਸਾਨ ਪਹੁੰਚ ਸਕਦਾ ਹੈ। ਇਸ ਨੂੰ ਕੰਟਰੋਲ ਵਿੱਚ ਕਰਨ ਲਈ ਸਾਨੂੰ ਆਪਣੇ ਲਾਈਫ਼ ਸਟਾਈਲ ਵਿੱਚ ਬਦਲਾਅ ਲਿਆ ਕੇ ਭੋਜਨ ਵਿੱਚ ਪੌਸ਼ਟਿਕ ਆਹਾਰ ਨੂੰ ਸ਼ਾਮਲ ਕਰਨਾ ਹੋਵੇਗਾ।
ਅੱਜ ਕੱਲ੍ਹ ਬਾਜ਼ਾਰ ‘ਚ ਸ਼ੂਗਰ ਨੂੰ ਕੰਟਰੋਲ ਕਰਨ ਲਈ ਬਹੁਤ ਸਾਰੀਆਂ ਦਵਾਈਆਂ ਮਿਲਦੀਆਂ ਹਨ, ਪਰ ਇਸ ਹਫ਼ਤੇ ਸੂਰਜਵੰਸ਼ੀ ਦਵਾਖ਼ਾਨੇ ਵਲੋਂ ਅਸੀਂ ਤੁਹਾਨੂੰ ਇਸ ਬਿਮਾਰੀ ਨੂੰ ਕੰਟਰੋਲ ਕਰਨ ਦਾ ਇੱਕ ਕੁਦਰਤੀ ਇਲਾਜ ਦੱਸਾਂਗੇ।
ਵੈਸੇ ਤਾਂ ਕੁਦਰਤੀ ਇਲਾਜ ਵਿੱਚ ਜੜੀਆਂ-ਬੂਟੀਆਂ ਨਾਲ ਆਯੁਰਵੈਦਿਕ ਇਲਾਜ ਹੀ ਹੁੰਦਾ ਹੈ, ਪਰ ਅਸੀਂ ਤੁਹਾਨੂੰ ਅਜਿਹੇ ਘਰੇਲੂ ਨੁਸਖ਼ੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਦੀ ਵਰਤੋਂ ਨਾਲ ਤੁਸੀਂ ਸੂਗਰ ਰੋਗ ਤੋਂ ਛੁਟਕਾਰਾ ਪਾ ਸਕਦੇ ਹੋ ਆਓ ਜਾਣਦੇ ਹਾਂ ਉਨ੍ਹਾਂ ਘਰੇਲੂ ਨੁਸਖ਼ਿਆਂ ਬਾਰੇ:
1. ਸ਼ੂਗਰ ਰੋਗ ਨੂੰ ਠੀਕ ਕਰਨ ਲਈ ਜਾਮਨ, ਦੀਆਂ ਗਿਟਕਾਂ ਅਤੇ ਨਰਮ ਪੱਤਿਆਂ ਨੂੰ ਪੀਸ ਕੇ 4 ਚਮੱਚ ਪਾਣੀ ਵਿੱਚ ਪਾ ਕੇ ਛਾਣ ਕੇ ਪੀਓ।
2. ਪੱਕੀ ਹੋਈ 60 ਗ੍ਰਾਮ ਜਾਮਨ ਨੂੰ ਇੱਕ ਗਿਲਾਸ ਉਬਲੇ ਹੋਏ ਪਾਣੀ ‘ਚ ਰੱਖ ਕੇ ਢੱਕ ਲਓ। ਫ਼ਿਰ ਇਸ ਨੂੰ ਤਿੰਨ ਹਿੱਸਿਆਂ ਵਿੱਚ ਵੰਡ ਕੇ ਇੱਕ ਦਿਨ ਵਿੱਚ ਤਿੰਨ ਵਾਰ ਪੀਣ ਨਾਲ ਜ਼ਿਆਦਾ ਯੂਰਿਨ ਆਉਣ ਦੀ ਸਮੱਸਿਆ ਵੀ ਘੱਟ ਹੋ ਜਾਂਦੀ ਹੈ।
3. ਜਾਮਨ ਦੀਆਂ ਸੁੱਕੀਆਂ ਹੋਈਆਂ ਗਿਟਕਾਂ ਦਾ ਚੂਰਨ ਰੋਜ਼ ਦੋ ਚਮੱਚ ਪਾਣੀ ਨਾਲ ਪੀਓ ਇਸ ਨਾਲ ਸ਼ੂਗਰ ਰੋਗ ਠੀਕ ਹੁੰਦਾ ਹੈ।
4. ਸ਼ੂਗਰ ਦੇ ਰੋਗ ਨੂੰ ਦੂਰ ਕਰਨ ਲਈ ਚਾਰ ਚੱਮਚ ਮੇਥੀ ਦਾਣਾ ਕੁੱਟ ਕੇ ਸ਼ਾਮ ਨੂੰ ਪਾਣੀ ਵਿੱਚ ਭਿਓਂ ਕੇ ਰੱਖ ਲਓ ਅਤੇ ਸਵੇਰੇ ਚੰਗੀ ਤਰ੍ਹਾਂ ਨਾਲ ਘੋਟ ਕੇ ਪੀਓ।
5. ਟਮਾਟਰ ਦਾ ਸਲਾਦ, ਟਮਾਟਰ ਦੀ ਸਬਜ਼ੀ, ਟਮਾਟਰ ਦਾ ਰਸ ਪੀਣ ਨਾਲ ਸ਼ੱਕਰ ਰੋਗ ਨਹੀਂ ਰਹਿੰਦਾ।
6. ਤਾਜ਼ੇ ਬੇਲ ਪੱਤਰ ਦੇ 5 ਪੱਤੇ ਅਤੇ ਕਾਲੀਆਂ ਮਿਰਚਾਂ ਦੋਵਾਂ ਨੂੰ ਕੁੱਟ ਕੇ ਪੀਣ ਨਾਲ ਸ਼ੂਗਰ ਰੋਗ ਦੂਰ ਹੋ ਜਾਂਦਾ ਹੈ।
7. ਸ਼ੂਗਰ ਦੇ ਰੋਗੀਆਂ ਲਈ ਮੇਥੀ ਬੇਹੱਦ ਲਾਹੇਵੰਦ ਹੈ। ਮੇਥੀ ਦਾ ਸਾਗ ਬਹੁਤ ਹੀ ਫ਼ਾਇਦੇਮੰਦ ਹੁੰਦਾ ਹੈ।
8. ਦਿਨ ਵਿੱਚ ਤਿੰਨ ਵਾਰ 2 ਚਮੱਚ ਕਰੇਲੇ ਦੇ ਰਸ ਵਿੱਚ ਅੱਧਾ ਗਿਲਾਸ ਪਾਣੀ ਰਲਾ ਕੇ ਪੀਣ ਨਾਲ ਲਾਭ ਹੁੰਦਾ ਹੈ। ਸੁੱਕਾਏ ਹੋਏ ਕਰੇਲਿਆਂ ਦਾ ਚੂਰਨ ਲਗਭਗ ਇੱਕ ਚਮੱਚ ਦਿਨ ਵਿੱਚ ਇੱਕ ਵਾਰ ਲਓ। ਕਰੇਲੇ ਦੀ ਸਬਜ਼ੀ ਦੀ ਵਰਤੋਂ ਕਰੋ। ਇਸ ਨਾਲ ਵੀ ਸ਼ੂਗਰ ਰੋਗ ਤੋਂ ਕਾਫ਼ੀ ਜਲਦੀ ਛੁਟਕਾਰਾ ਮਿਲਦਾ ਹੈ।
9. ਜੌਂਅ ਅਤੇ ਛੋਲਿਆਂ ਦੇ ਆਟੇ ਦੀ ਰੋਟੀ ਖਾਣ ਨਾਲ ਸ਼ੱਕਰ ਰੋਗ ਠੀਕ ਹੁੰਦਾ ਹੈ। ਕਾਲੇ ਛੋਲੇ ਰਾਤ ਨੂੰ ਅੱਧਾ ਘੰਟਾ ਦੁੱਧ ਵਿੱਚ ਭਿਓਂ ਕੇ ਰੱਖ ਕੇ ਸਵੇਰੇ ਖਾਓ।
10. ਸ਼ੂਗਰ ਦੇ ਰੋਗੀ ਨੂੰ ਮਿੱਠਾ ਖਾਣ ਦਾ ਮਨ ਕਰੇ ਤਾਂ ਸ਼ਹਿਦ ਵਰਤ ਲੈਣਾ ਚਾਹੀਦਾ ਹੈ।
11. ਸ਼ੂਗਰ ਦੀ ਬੀਮਾਰੀ ਵਿੱਚ ਨਿੰਮ ਦੀਆਂ ਕਰੂੰਬਲਾਂ ਖਾਣ ਨਾਲ ਖੰਡ ਦੀ ਮਾਤਰਾ ਘੱਟ ਹੋ ਜਾਂਦੀ ਹੈ।
12. ਸੁੱਕੇ ਕਰੇਲੇ ਅਤੇ ਪੀਸੀ ਹੋਈ ਮੇਥੀ ਦਾ ਚੂਰਨ ਬਣਾਓ ਅਤੇ ਸਵੇਰੇ ਖ਼ਾਲੀ ਪੇਟ ਇਸ ਨੂੰ ਦੋ ਚਮੱਚ ਪਾਣੀ ਨਾਲ ਖਾਓ। ਇਸ ਨਾਲ ਸ਼ੱਕਰ ਰੋਗ ਠੀਕ ਹੋਵੇਗਾ।
13. ਅੰਬ ਦੀਆਂ ਨਰਮ ਪੱਤੀਆਂ ਲਓ ਅਤੇ ਪਾਣੀ ਵਿੱਚ ਨਿਚੋੜ ਕੇ ਪਾਣੀ ਪੀਣ ਨਾਲ ਸ਼ੱਕਰ ਰੋਗ ਠੀਕ ਹੁੰਦਾ ਹੈ।










