ਫ਼ਿਲਮ ‘ਜੱਗਾ ਜਾਸੂਸ’ ਵਿੱਚ ਕੈਟਰੀਨਾ ਕੈਫ਼ ਪਹਿਲੀ ਵਾਰ ਪਰਦੇ ‘ਤੇ ਇੱਕ ਪੱਤਰਕਾਰ ਦੇ ਕਿਰਦਾਰ ਵਿੱਚ ਨਜ਼ਰ ਆਈ ਹੈ। ਇਹ ਕਿਰਦਾਰ ਨਿਭਾਉਣ ਤੋਂ ਬਾਅਦ ਉਹ ਪੱਤਰਕਾਰਾਂ ਦੇ ਕੰਮ ਅਤੇ ਜਜ਼ਬੇ ਦੀ ਮੁਰੀਦ ਹੋ ਗਈ ਹੈ। ਹਿੰਦੀ ਨੂੰ ਆਪਣੀ ਕਮਜ਼ੋਰੀ ਸਮਝਣ ਵਾਲੀ ਕੈਟਰੀਨਾ ਇਸ ਨੂੰ ਆਪਣੀ ਤਾਕਤ ਬਣਾ ਰਹੀ ਹੈ। ‘ਜੱਗਾ ਜਾਸੂਸ’ ਵਿੱਚ ਉਹ ਇੱਕ ਖੋਜੀ ਪੱਤਰਕਾਰ ਸ਼ਰੁਤੀ ਦੇ ਕਿਰਦਾਰ ਵਿੱਚ ਹੈ। ਕੈਫ਼ ਮੁਤਾਬਕ ਇਹ ਉਸ ਦਾ ਹੁਣ ਤਕ ਦਾ ਸਭ ਤੋਂ ਮਜ਼ੇਦਾਰ ਕਿਰਦਾਰ ਰਿਹਾ ਹੈ ਕਿਉਂਕਿ ਇਸ ਕਿਰਦਾਰ ਜ਼ਰੀਏ ਉਸ ਨੂੰ ਪੱਤਰਕਾਰਾਂ ਦੀ ਰੋਜ਼ਾਨਾ ਜ਼ਿੰਦਗੀ ਨੂੰ ਜੀਵਿਆ ਹੈ। ਕੈਟਰੀਨਾ ਦਾ ਕਹਿਣਾ ਹੈ ‘ਇਸ ਕਿਰਦਾਰ ਤੋਂ ਬਾਅਦ ਮੇਰੇ ਮਨ ਵਿੱਚ ਪੱਤਰਕਾਰਾਂ ਪ੍ਰਤੀ ਸਨਮਾਨ ਵਧਿਆ ਹੈ।’ ਸੱਤ ਸਮੁੰਦਰ ਪਾਰ ਤੋਂ ਭਾਰਤ ਆ ਕੇ ਹਿੰਦੀ ਫ਼ਿਲਮੀ ਇੰਡਸਟਰੀ ਵਿੱਚ ਸਫ਼ਲਤਾ ਦੀਆਂ ਬੁਲੰਦੀਆਂ ਛੂਹਣ ਵਾਲੀ ਕੈਟਰੀਨਾ ਖ਼ੁਦ ਨੂੰ ਕਾਫ਼ੀ ਖ਼ੁਸ਼ਕਿਸਮਤ ਸਮਝਦੀ ਹੈ। ਇਸ ਬਾਰੇ ਕੈਟਰੀਨਾ ਕਹਿੰਦੀ ਹੈ ‘ਮੈਂ ਸਹੀ ਸਮੇਂ ‘ਤੇ ਸਹੀ ਫ਼ੈਸਲੇ ਲਏ ਅਤੇ ਖ਼ੁਸ਼ਕਿਸਮਤੀ ਨਾਲ ਬਿਹਤਰੀਨ ਲੋਕਾਂ ਨਾਲ ਕੰਮ ਕੀਤਾ। ਮੈਂ ਸੁਭਾਅ ਤੋਂ ਬਹੁਤ ਹਾਈਪਰ ਹਾਂ, ਛੋਟੀਆਂ ਚੀਜ਼ਾਂ ‘ਤੇ ਤੁਰੰਤ ਪ੍ਰਤੀਕਿਰਿਆ ਦੇ ਦਿੰਦੀ ਹਾਂ।’ ਅੱਜਕੱਲ੍ਹ ਕੈਟਰੀਨਾ ਇੱਕ ਹੋਰ ਵਜ੍ਹਾ ਕਰਕੇ ਵੀ ਚਰਚਾ ‘ਚ ਬਣੀ ਹੋਈ ਹੈ। ਤਾਜ਼ਾ ਮਾਮਲਾ ੲਹ ਹੈ ਕਿਸੇ ਸਮੇਂ ਸਲਮਾਨ ਨਾਲ ਨਜ਼ਦੀਕੀਆਂ ਹੁਣ ਮੁੜ ਕਰਵਟਾਂ ਲੈ ਰਹੀਆਂ ਹਨ। ਸਲਮਾਨ ਵੱਲੋਂ ਕਦੇ ਉਸ ਦੇ ਜਨਮ ਦਿਨ ‘ਤੇ ਪਾਰਟੀ ਦੇਣ ਦਾ ਐਲਾਨ ਹੋ ਰਿਹਾ ਹੈ ਤੇ ਕਿਤੇ ਕੈਫ਼ ਦ ਨਾਂ ਦੇ ਕਸੀਦੇ ਪੜ੍ਹੇ ਜਾ ਰਹੇ ਹਨ । ਕੁਝ ਵੀ ਹੋਵੇ, ਦਾਲ ‘ਚ ਕੁਝ ਕਾਲਾ ਤਾਂ ਜ਼ਰੂਰ ਹੈ!











