ਰਣਵੀਰ ਦੁਹਰਾਏਗਾ ਜਿੱਤ ਦੀ ਦਾਸਤਾਨ

1983 ਵਿੱਚ ਭਾਰਤੀ ਕ੍ਰਿਕਟ ਟੀਮ ਨੇ ਕਪਿਲ ਦੇਵ ਦੀ ਕਪਤਾਨੀ ਵਿੱਚ ਵਿਸ਼ਵ ਕਪ ਜਿੱਤਿਆ ਸੀ। ਉਦੋਂ ਕਿਸੇ ਨੇ ਵੀ ਨਹੀਂ ਸੋਚਿਆ ਸੀ ਕਿ ਭਾਰਤੀ ਟੀਮ ਇਹ ਕਾਰਨਾਮਾ ਕਰਨ ਵਿੱਚ ਸਫ਼ਲ ਰਹੇਗੀ। ਇਸ ਕ੍ਰਿਕਟ ਟੀਮ ਅਤੇ ਉਸ ਦੀ ਜਿੱਤ ਦੀ ਕਹਾਣੀ ਕਬੀਰ ਖ਼ਾਨ ਪਰਦੇ ‘ਤੇ ਉਤਾਰਨਾ ਚਾਹੁੰਦੇ ਹਨ। ਉਹ ਹੁਣ ਇਸ ਜਿੱਤ ਨੂੰ ਫ਼ਿਲਮ ਦੇ ਰੂਪ ਵਿੱਚ ਪੇਸ਼ ਕਰਨ ਦੀ ਤਿਆਰੀ ਕਰ ਰਹੇ ਹਨ। ਕਪਿਲ ਦੇਵ ਦੇ ਕਿਰਦਾਰ ਵਿੱਚ ਰਣਵੀਰ ਸਿੰਘ ਨੂੰ ਲਿਆ ਜਾਵੇਗਾ। ਇਸ ਬਾਰੇ ਰਣਵੀਰ ਸਿੰਘ ਨਾਲ ਗੱਲ ਹੋ ਚੁੱਕੀ ਹੈ ਅਤੇ ਉਹ ਇਹ ਫ਼ਿਲਮ ਕਰਨ ਲਈ ਤਿਆਰ ਹੈ। ਹੋਰ ਖਿਡਾਰੀਆਂ ਦੀ ਭੂਮਿਕਾ ਲਈ ਵੀ ਕਲਾਕਾਰ ਚੁਣੇ ਜਾ ਰਹੇ ਹਨ। ਇਸ ਫ਼ਿਲਮ ਦਾ ਨਿਰਮਾਣ ਅਨੁਰਾਗ ਕਸ਼ਿਅਪ ਕਰਨਗੇ।