ਮਹਿਲਾ ਵਰਲਡ ਕੱਪ ‘ਤੇ ਗਲਤ ਟਵੀਟ ਕਰਕੇ ਘਿਰੇ ਵਿਸ਼ਵਾਸ, ਲੋਕਾਂ ਨੇ ਕੀਤੀ ਖਿਚਾਈ

ਨਵੀਂ ਦਿੱਲੀ—ਮਹਿਲਾ ਕ੍ਰਿਕਟ ਵਿਸ਼ਵ ਕੱਪ ਦੇ ਫਾਈਨਲ ‘ਚ ਭਾਰਤੀ ਟੀਮ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ। ਭਾਰਤ ਦੀ ਹਾਰ ਦੇ ਬਾਅਦ ਕਈ ਕ੍ਰਿਕਟ ਪ੍ਰਸ਼ੰਸਕਾਂ ਨੇ ਟੀਮ ਦਾ ਹੌਂਸਲਾ ਵਧਾਇਆ ਅਤੇ ਟੀਮ ਦੇ ਸਮਰਥਨ ‘ਚ ਆਪਣੇ ਸੰਦੇਸ਼ ਸੋਸ਼ਲ ਮੀਡੀਆ ‘ਤੇ ਸਾਂਝੇ ਕੀਤੇ। ਇਸ ‘ਚ ਆਪ ਨੇਤਾ ਕੁਮਾਰ ਵਿਸ਼ਵਾਸ ਆਪਣੇ ਟਵੀਟ ਨੂੰ ਲੈ ਕੇ ਚਰਚਾ ‘ਚ ਆ ਗਏ ਹਨ। ਅਸਲ ‘ਚ ਵਿਸ਼ਵਾਸ ਨੇ ਟੀਮ ਇੰਡੀਆ ਦੀ ਮਹਿਲਾ ਬੈਟਸਮੈਨ ਪੂਨਮ ਰਾਓਤ ਦੀ ਬੱਲੇਬਾਜ਼ੀ ਦੀ ਤਾਰੀਫ ਕਰਦੇ ਹੋਏ ਲਿਖਿਆ ਕਿ ਪੂਨਮ ਨੇ ਅੰਗਰੇਜ਼ ਖਿਡਾਰੀਆਂ ਦੇ ਖਿਲਾਫ ਕੀ ਸ਼ਾਨਦਾਰ ਬੱਲੇਬਾਜ਼ੀ ਕੀਤੀ ਹੈ। ਉਨ੍ਹਾਂ ਨੇ ਪੂਨਮ ਦੀ ਜਗ੍ਹਾ ਸਮ੍ਰਤਿ ਲਿਖ ਦਿੱਤਾ।
ਟੀਮ ਇੰਡੀਆ ਦੀ ਸਟਾਰ ਕ੍ਰਿਕਟ ਸਮ੍ਰਤਿ ਮੰਧਾਨਾ ਫਾਈਨਲ ਮੈਚ ‘ਚ ਜ਼ੀਰੋ ‘ਤੇ ਆਊਟ ਹੋ ਗਈ ਸੀ। ਕੁਮਾਰ ਵਿਸ਼ਵਾਸ ਨੇ ਇਸ ਨੂੰ ਡਿਲੀਟ ਕੀਤਾ ਫਿਰ ਇਕ ਟਵੀਟ ਕਰਦੇ ਹੋਏ ਪੂਨਮ ਰਾਓਤ ਦੀ ਬੱਲੇਬਾਜ਼ੀ ਦੀ ਤਾਰੀਫ ਕੀਤੀ। ਉਸ ਸਮੇਂ ਤੱਕ ਲੋਕਾਂ ਨੇ ਉਨ੍ਹਾਂ ਦੇ ਟਵੀਟ ਦਾ ਸਕਰੀਨ ਸ਼ਾਰਟ ਲੈ ਲਿਆ ਅਤੇ ਜਦੋਂ ਵਿਸ਼ਵਾਸ ਨੇ ਨਵਾਂ ਟਵੀਟ ਕੀਤਾ ਤਾਂ ਉਨ੍ਹਾਂ ਨੂੰ ਦੱਸਣ ਲੱਗੇ ਕਿ ਪਹਿਲਾਂ ਸਹੀ ਜਾਣਕਾਰੀ ਲਓ ਫਿਰ ਟਵੀਟ ਕਰੋ।