ਸੁਪਰੀਮ ਕੋਰਟ ਨੇ ਗੰਗਾ ਨਦੀ ਨੂੰ ਇਨਸਾਨੀ ਦਰਜਾ ਦੇਣ ‘ਤੇ ਲਾਈ ਰੋਕ

ਨਵੀਂ ਦਿੱਲੀ  : ਸੁਪਰੀਮ ਕੋਰਟ ਨੇ ਅੱਜ ਗੰਗਾ ਅਤੇ ਯਮੁਨਾ ਨੂੰ ਇਨਸਾਨੀ ਦਰਜਾ ਦੇਣ ਉਤੇ ਰੋਕ ਲਾ ਦਿੱਤੀ ਹੈ| ਦੇਸ਼ ਦੀ ਸਰਵਉਚ ਅਦਾਲਤ ਨੇ ਉਤਰਾਖੰਡ ਹਾਈਕੋਰਟ ਦੇ ਉਸ ਆਦੇਸ਼ ਉਤੇ ਰੋਕ ਲਾਈ ਹੈ, ਜਿਸ ਵਿਚ ਗੰਗਾ ਅਤੇ ਯਮੁਨਾ ਨਦੀ ਨੂੰ ਇਕ ਨਿਆਇਕ ਵਿਅਕਤੀ ਅਤੇ ਇਕ ਜਿਉਂਦੀ ਸੰਸਥਾ ਦੇ ਰੂਪ ਵਿਚ ਐਲਾਨ ਕੀਤਾ ਗਿਆ ਸੀ|