ਮੁਜ਼ੱਫਰਾਬਾਦ – ਕੌਮਾਂਤਰੀ ਅੱਤਵਾਦੀ ਐਲਾਨੇ ਜਾਣ ਪਿੱਛੋਂ ਵੀ ਹਿਜ਼ਬੁਲ ਦੇ ਮੁਖੀ ਸਈਦ ਸਲਾਹੂਦੀਨ ਦੇ ਤੇਵਰ ਬਦਲਦੇ ਨਜ਼ਰ ਨਹੀਂ ਆ ਰਹੇ। ਸਲਾਹੂਦੀਨ ਨੇ ਇਕ ਵਾਰ ਮੁੜ ਕਸ਼ਮੀਰ ਦੀ ਆਜ਼ਾਦੀ ਦੀ ਗੱਲ ਕਹੀ ਹੈ। ਸ਼ਨੀਵਾਰ ਪਾਕਿਸਤਾਨੀ ਕਬਜ਼ੇ ਹੇਠਲੇ ਕਸ਼ਮੀਰ ਦੀ ਰਾਜਧਾਨੀ ਮੁਜ਼ੱਫਰਾਬਾਦ ਵਿਖੇ ਸਲਾਹੂਦੀਨ ਨੇ ਕਿਹਾ ਕਿ ਭਾਰਤ ਕੋਲੋਂ ਕਸ਼ਮੀਰ ਨੂੰ ਆਜ਼ਾਦ ਕਰਵਾਏ ਬਿਨਾਂ ਅਸੀਂ ਇਸ ਲੜਾਈ ਨੂੰ ਖਤਮ ਨਹੀਂ ਕਰਾਂਗੇ ਅਤੇ ਇਸ ਲਈ ਲੜਦੇ ਰਹਾਂਗੇ।
ਦੱਸਣਯੋਗ ਹੈ ਕਿ ਇਸੇ ਹਫਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਮਰੀਕਾ ਯਾਤਰਾ ਦੌਰਾਨ ਅਮਰੀਕਾ ਨੇ ਸਲਾਹੂਦੀਨ ਨੂੰ ਕੌਮਾਂਤਰੀ ਅੱਤਵਾਦੀ ਐਲਾਨਿਆ ਸੀ। ਇਸ ਲਈ ਅਮਰੀਕਾ ਨੇ ਕਸ਼ਮੀਰ ਵਿਚ ਹੋਏ ਅੱਤਵਾਦੀ ਹਮਲਿਆਂ ਨੂੰ ਮੁਖ ਆਧਾਰ ਬਣਾਇਆ ਹੈ।















