ਅੰਮ੍ਰਿਤਸਰ : ਕਾਂਗਰਸੀ ਸਾਂਸਦ ਗੁਰਜੀਤ ਸਿੰਘ ਔਜਲਾ ਨੇ ਜੀ. ਐੱਸ. ਟੀ. ਨੂੰ ਭਾਜਪਾ ਦਾ ਜਲਦਬਾਜ਼ੀ ਵਿਚ ਲਿਆ ਗਿਆ ਗਲਤ ਫੈਸਲਾ ਕਰਾਰ ਦਿੱਤਾ ਹੈ। ਅੰਮ੍ਰਿਤਸਰ ਵਿਖੇ ਇਕ ਸਮਾਗਮ ਵਿਚ ਪਹੁੰਚੇ ਔਜਲਾ ਨੇ ਕਿਹਾ ਕਿ ਸਰਕਾਰ ਨੇ ਜੀ. ਐੱਸ. ਟੀ. ਨੂੰ ਲਾਗੂ ਵੀ ਗਲਤ ਤਰੀਕੇ ਨਾਲ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੀ. ਐੱਸ. ਟੀ. ਨੂੰ ਪਹਿਲਾਂ ਟਰਾਇਲ ਬੇਸ ‘ਤੇ ਲਾਗੂ ਕੀਤਾ ਜਾਣਾ ਚਾਹੀਦਾ ਅਤੇ ਉਸ ਤੋਂ ਬਾਅਦ ਅਮਲ ਵਿਚ ਲਿਆਂਦਾ ਜਾਣਾ ਚਾਹੀਦਾ ਸੀ।
ਐੱਮ. ਪੀ. ਔਜਲਾ ਨੇ ਇਸ ਮੁੱਦੇ ਨੂੰ ਪਾਰਲੀਮੈਂਟ ‘ਚ ਚੁੱਕੇ ਜਾਣ ਦੀ ਗੱਲ ਆਖੀ ਹੈ। ਔਜਲਾ ਦਾ ਕਹਿਣਾ ਹੈ ਕਿ ਜੀ. ਐੱਸ. ਨੂੰ ਲਿਆਉਣ ਵਾਲੀ ਕਾਂਗਰਸ ਸੀ ਜਦਕਿ ਭਾਜਪਾ ਨੇ ਇਸ ‘ਤੇ ਰਣਨੀਤੀ ਖੇਡੀ ਹੈ।















