ਬੀਜਾਪੁਰ— ਐਤਵਾਰ ਨੂੰ ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲੇ ‘ਚ ਮਾਓਵਾਦੀਆਂ ਨਾਲ ਮੁਕਾਬਲੇ ‘ਚ ਦੋ ਪੁਲਸ ਮੁਲਾਜ਼ਮ ਜ਼ਖਮੀ ਹੋ ਗਏ। ਜ਼ਖਮੀ ਜ਼ਿਲਾ ਰਿਜ਼ਰਵੇਸ਼ਨ ਸਮੂਹ (ਡੀ. ਆਰ. ਜੀ.) ਨਾਲ ਸਬੰਧਿਤ ਹਨ। ਡੀ. ਆਰ. ਜੀ. ਨਾਲ ਕੋਬਰਾ (ਸੀ. ਆਰ. ਪੀ. ਐਫ.) ਦੇ ਜਵਾਨ, ਖੇਤਰ ਨੂੰ ਜੋੜ ਰਹੇ ਹਨ। ਭਾਰਤੀ ਹਵਾਈ ਫੌਜ ਨੇ ਜ਼ਖਮੀ ਹੋਏ ਦੋ ਮੁਲਾਜ਼ਮਾਂ ਨੂੰ ਰਾਏਪੁਰ ‘ਚ ਰਾਮਕ੍ਰਿਸ਼ਨ ਹਸਪਤਾਲ ਪਹੁੰਚਾਇਆ।
ਜ਼ਿਕਰਯੋਗ ਹੈ ਕਿ ਬੀਤੇ ਦਿਨ ਸੂਬੇ ‘ਚ ਸੁਕਮਾ ਜ਼ਿਲੇ ‘ਚ 25 ਸੀ. ਆਰ. ਪੀ. ਐਫ. ਦੇ ਜਵਾਨਾਂ ਦੀ ਮੌਤ ਹੋ ਗਈ ਸੀ। ਇਸ ਹਫਤੇ ਦੀ ਸ਼ੁਰੂਆਤ ‘ਚ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਨਕਸਲੀ ਮੁੱਦੇ ਨਾਲ ਨਜਿੱਠਣ ਲਈ ਇਕ ਹਮਲਾਵਰ ਰਣਨੀਤੀ ਦਾ ਐਲਾਨ ਕੀਤਾ ਗਿਆ ਸੀ। ਸਿੰਘ ਨੇ ਕਿਹਾ ਕਿ ਸਾਨੂੰ ਆਪਣੀ ਨੀਤੀ ‘ਚ ਹਮਲਾਵਰਤਾ ਲਿਆਉਣੀ ਚਾਹੀਦੀ ਹੈ। ਸਾਡੀ ਸੋਚ ‘ਚ ਹਮਲਾਵਰ ਰੁਖ, ਸਾਡੀ ਰਣਨੀਤੀ ‘ਚ ਹਮਲਾਵਰਤਾ, ਸੁਰੱਖਿਆ ਫੋਰਸਾਂ ਦੀ ਤਾਇਨਾਤੀ ‘ਚ ਹਮਲਾਵਰਤਾ, ਵਿਕਾਸ ਲਿਆਉਣ ‘ਚ ਹਮਲਾਵਰਤਾ ਸੜਕ ਨਿਰਮਾਣ ‘ਚ ਹਮਲਾਵਰਤਾ ਹੋਣੀ ਚਾਹੀਦੀ ਹੈ। ਅੱਤਵਾਦ ਨਾਲ ਪ੍ਰਭਾਵਿਤ ਸੂਬਿਆਂ ਨੂੰ ਨਕਸਲ ਵਿਰੋਧੀ ਮੁਹਿੰਮ ਦੀ ਮਾਲਕੀਅਤ ਲਿਆਉਣ ਲਈ ਵੀ ਕਿਹਾ ਗਿਆ ਸੀ।















