ਭਾਰਤ ਆ ਕੇ ਸਨਮਾਨਿਤ ਮਹਿਸੂਸ ਕਰ ਰਿਹਾ ਹਾਂ : ਜਸਟਿਨ ਬੀਬਰ

ਮੁੰਬਈ : ਪੌਪ ਸਿੰਗਰ ਜਸਟਿਨ ਬੀਬਰ ਨੇ ਬੀਤੀ ਰਾਤ ਮੁੰਬਈ ਵਿਚ ਕੀਤੇ ਆਪਣੇ ਸ਼ੋਅ ਨਾਲ ਕਰੋੜਾਂ ਲੋਕਾਂ ਦਾ ਦਿਲ ਜਿੱਤ ਲਿਆ| ਇਸ ਸ਼ੋਅ ਨੂੰ ਦੇਖਣ ਲਈ ਬਾਲੀਵੁੱਡ ਹਸਤੀਆਂ ਤੋਂ ਇਲਾਵਾ ਹਜ਼ਾਰਾਂ ਹੀ ਸੰਗੀਤ ਦੇ ਦੀਵਾਨੇ ਮੁੰਬਈ ਪਹੁੰਚੇ, ਜਿਥੇ ਉਨ੍ਹਾਂ ਨੇ ਜਸਟਿਨ ਬੀਬਰ ਦੇ ਗੀਤਾਂ ਦਾ ਆਨੰਦ ਮਾਣਿਆ|
ਦਰਸ਼ਕਾਂ ਵਿਚ ਬੀਬਰ ਦੀ ਇਕ ਝਲਕ ਪਾਉਣ ਲਈ ਉਤਸੁਕਤਾ ਇੰਨੀ ਸੀ ਕਿ ਪੁਲਿਸ ਨੇ ਕਾਫੀ ਮੁਸ਼ੱਕਤ ਨਾਲ ਭੀੜ ਨੂੰ ਕਾਬੂ ਕੀਤਾ|
ਇਸ ਦੌਰਾਨ ਬੀਬਰ ਨੇ ਕੁੱਲ 21 ਗੀਤਾਂ ਦੀ ਪੇਸ਼ਕਾਰੀ ਦਿੱਤੀ| ਜਸਟਿਨ ਬੀਬਰ ਨੇ ਕਿਹਾ ਕਿ ਮੈਂ ਇਥੇ ਵੱਡੀ ਗਿਣਤੀ ਵਿਚ ਆਏ ਦਰਸ਼ਕਾਂ ਨੂੰ ਦੇਖ ਕੇ ਹੈਰਾਨ ਹਾਂ ਅਤੇ ਮੈਂ ਭਾਰਤ ਆ ਕੇ ਕਾਫੀ ਸਨਮਾਨਿਤ ਮਹਿਸੂਸ ਕਰ ਰਿਹਾ ਹਾਂ|
ਦੱਸਣਯੋਗ ਹੈ ਕਿ ਮੁੰਬਈ ਵਿਚ ਜਸਟਿਨ ਬੀਬਰ ਦੇ ਸ਼ੋਅ ਉਤੇ 100 ਕਰੋੜ ਦਾ ਖਰਚ ਆਇਆ ਹੈ|