ਦਿੱਲੀ ਵਿਧਾਨ ਸਭਾ ‘ਚ ਈ.ਵੀ.ਐੱਮ ਨਾਲ ਛੇੜਛਾੜ ਦਾ ਮੁੱਦਾ ਗੁੰਜਿਆ

ਨਵੀਂ ਦਿੱਲੀ  : ਦਿੱਲੀ ਵਿਧਾਨ ਸਭਾ ਦਾ ਅੱਜ ਵਿਸ਼ੇਸ਼ ਸੈਸ਼ਨ ਸੱਦਿਆ ਗਿਆ, ਜਿਸ ਵਿਚ ਈ.ਵੀ.ਐਮ ਵਿਚ ਗੜਬੜੀ ਨੂੰ ਲੈ ਕੇ ਬਹਿਸ ਹੋਈ| ਇਸ ਦੌਰਾਨ ਆਮ ਆਦਮੀ ਪਾਰਟੀ ਦੇ ਵਿਧਾਇਕ ਸੌਰਭ ਭਾਰਦਵਾਜ ਵਿਧਾਨ ਸਭਾ ਵਿਚ ਇਕ ਈ.ਵੀ.ਐਮ ਵਰਗੀ ਮਸ਼ੀਨ ਲੈ ਕੇ ਆਏ, ਉਹ ਉਥੇ ਮੌਜੂਦ ਵਿਧਾਇਕਾਂ ਨੂੰ ਇਹ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਸਨ ਕਿ ਕਿਵੇਂ ਈ.ਵੀ.ਐਮ ਨਾਲ ਛੇੜਛਾੜ ਕੀਤੀ ਜਾ ਸਕਦੀ ਹੈ| ਆਪ ਆਗੂ ਅਲਕਾ ਲਾਂਬਾ ਨੇ ਕਿਹਾ ਕਿ ਈ.ਵੀ.ਐਮ ਵਿਚ ਛੇੜਛਾੜ ਸੰਭਵ ਹੈ, ਪਰ ਸਰਕਾਰ ਵੱਲੋਂ ਮਸ਼ੀਨ ਦੇਣ ਤੋਂ ਇਨਕਾਰ ਕੀਤਾ ਜਾ ਰਿਹਾ ਹੈ|
ਦੂਸਰੇ ਪਾਸੇ ਭਾਜਪਾ ਵਿਧਾਇਕ ਵਿਜੇਂਦਰ ਗੁਪਤਾ ਨੇ ਕਪਿਲ ਮਿਸ਼ਰਾ ਵੱਲੋਂ ਅਰਵਿੰਦ ਕੇਜਰੀਵਾਲ ਉਤੇ ਲਾਏ ਗਏ ਦੋਸ਼ਾਂ ਦਾ ਮੁੱਦਾ ਚੁੱਕਿਆ, ਜਿਸ ਨੂੰ ਲੈ ਕੇ ਸਦਨ ਵਿਚ ਭਾਰੀ ਹੰਗਾਮਾ ਹੋ ਗਿਆ| ਇਸ ਦੌਰਾਨ ਸਪੀਕਰ ਨੇ ਮਾਰਸ਼ਲਾਂ ਰਾਹੀਂ ਵਿਜੇਂਦਰ ਗੁਪਤਾ ਨੂੰ ਵਿਧਾਨ ਸਭਾ ਤੋਂ ਇਕ ਦਿਨ ਵਾਸਤੇ ਬਾਹਰ ਕਰ ਦਿੱਤਾ|