ਮਹਿਬੂਬਾ ਦੇ ਕਾਫਲੇ ‘ਤੇ ਹੋਇਆ ਪਥਰਾਅ

ਸ਼੍ਰੀਨਗਰ— ਜੰਮੂ-ਕਸ਼ਮੀਰ ਦੀ ਮੁੱਖ ਮੰਤਰੀ ਮਹਿਬੂਬਾ ਮੁਫਤੀ ‘ਤੇ ਕੁਝ ਨੌਜਵਾਨਾਂ ਨੇ ਪਥਰਾਅ ਕੀਤਾ। ਸੀ.ਐੱਮ. ਮਹਿਬੂਬਾ ਦੱਖਣੀ ਕਸ਼ਮੀਰ ਦੇ ਅਚਛਬਲ ‘ਚ ਚੋਣ ਪ੍ਰਚਾਰ ਕਰਨ ਜਾ ਰਹੀ ਸੀ। ਕਸ਼ਮੀਰ ‘ਚ ਲੋਕ ਸਭਾ ਦੀਆਂ 2 ਸੀਟਾਂ ‘ਤੇ ਜ਼ਿਮਨੀ ਚੋਣਾਂ ਹੋਣੀਆ ਹਨ। ਅਨੰਤਨਾਗ ‘ਚ ਸੀ.ਐੱਮ. ਮਹਿਬੂਬਾ ਦੇ ਭਰਾ ਅਤੇ ਸਾਬਕਾ ਸੀ.ਐੱਮ. ਮੁਫਤੀ ਦੇ ਬੇਟੇ ਤਸਦੂਕ ਚੋਣ ਲੜ ਰਹੇ ਹਨ। ਸ਼੍ਰੀਨਗਰ ਦੇ ਬਡਗਾਮ ‘ਚ ਮੰਗਲਵਾਰ ਸਵੇਰ ਤੋਂ ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਾਲੇ ਮੁਠਭੇੜ ਹੋ ਰਹੀ ਹੈ।