ਚੰਡੀਗੜ੍ਹ : ਐਤਵਾਰ ਨੂੰ ਬਿਆਸ ਦਰਿਆ ਵਿਚ ਰੁੜੇ ਤਿੰਨ ਨੌਜਵਾਨਾਂ ਦੀਆਂ ਲਾਸ਼ਾਂ ਨੂੰ ਅੱਜ ਬਰਾਮਦ ਕਰ ਲਿਆ ਗਿਆ| ਇਹ ਨੌਜਵਾਨ ਪਿੰਡ ਬੱਲਾ ਨਾਲ ਸਬੰਧਿਤ ਹਨ, ਜੋ ਕਿ ਨਹਾਉਂਦੇ ਸਮੇਂ ਬਿਆਸ ਦਰਿਆ ਦੇ ਪਾਣੀ ਵਿਚ ਰੁੜ ਗਏ ਸਨ| ਇਨ੍ਹਾਂ ਨੌਜਵਾਨਾਂ ਨੂੰ ਲੱਭਣ ਲਈ ਜੱਦੋਜਹਿਦ ਕੀਤੀ ਗਈ, ਪਰ ਕੋਈ ਸਫਲਤਾ ਨਾ ਮਿਲ ਸਕੀ, ਆਖਿਰਕਾਰ ਅੱਜ ਇਨ੍ਹਾਂ ਨੌਜਵਾਨਾਂ ਕਰਨ, ਰਵਿੰਦਰ ਅਤੇ ਨਰਿੰਦਰ ਦੀਆਂ ਲਾਸ਼ਾਂ ਨੂੰ ਬਰਾਮਦ ਕਰ ਲਿਆ ਗਿਆ ਹੈ| ਇਨ੍ਹਾਂ ਨੌਜਵਾਨਾਂ ਦੇ ਦਰਿਆ ਵਿਚ ਰੁੜ੍ਹ ਜਾਣ ਕਾਰਨ ਜਿਥੇ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ, ਉਥੇ ਪਿੰਡ ਵਿਚ ਵੀ ਸੋਗ ਦੀ ਲਹਿਰ ਹੈ|















