ਲੰਦਨ – ਕੇਂਦਰੀ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪ੍ਰਧਾਨ ਵਿਜੇ ਸਾਂਪਲਾ ਨੇ ਲੰਦਨ ਵਿਚ ਡਾ. ਭੀਮਰਾਵ ਅੰਬੇਦਕਰ ਦੇ ਨਿਵਾਸ ਦਾ ਦੌਰਾ ਕੀਤਾ ਅਤੇ ਉਨ•ਾਂ ਦੀ ਪ੍ਰਤਿਮਾ ‘ਤੇ ਸ਼ਰਧਾ ਦੇ ਫੁੱਲ ਅਰਪਿਤ ਕੀਤੇ। ਅੰਬੇਦਕਰ ਦੀ ਇਸ ਯਾਦਗਾਰ ਸਥਲ ਦਾ ਦੌਰਾ ਕਰ ਸਾਂਪਲਾ ਨੇ ਕਿਹਾ ਕਿ ਦਲਿਤਾਂ ਦੇ ਮਸੀਹਾ ਅੰਬੇਦਕਰ ਦੇ ਵਿਚਾਰ ਅੱਜ ਵੀ ਪਿੱਛੜੇ ਅਤੇ ਦਲਿਤਾਂ ਦੇ ਲਈ ਕਾਫ਼ੀ ਮਾਇਨੇ ਰੱਖਦੇ ਹਨ। ਸਾਂਪਲਾ ਨੇ ਕਿਹਾ ਕਿ ਅੰਬੇਦਕਰ ਦਾ ਲੰਦਨ ਨਿਵਾਸ ਉਨ•ਾਂ ਦੇ ਸਮਾਨਤਾ ਅਤੇ ਅਗਰਸ਼ੀਲ ਵਿਚਾਰਾਂ ਦਾ ਅਹਿਮ ਉਦਾਹਰਣ ਹੈ ਅਤੇ ਇੱਥੇ ਮੌਜੂਦ ਉਨ•ਾਂ ਦੇ ਦਸਤਾਵੇਜ਼ ਜਾਤੀ ਪ੍ਰਥਾ ਅਤੇ ਬ੍ਰਿਟਿਸ਼ ਸ਼ਾਸਨ ਦੇ ਖਿਲਾਫ ਉਨ•ਾਂ ਦੇ ਮਜਬੂਤ ਵਿਚਾਰਾਂ ਨੂੰ ਦਰਸ਼ਾਉਂਦੇ ਹਨ।
ਸਾਂਪਲਾ ਨੇ ਕਿਹਾ ਕਿ ਅੰਬੇਦਕਰ ਨੇ ਮਾਨਵਤਾ ਅਤੇ ਸਮਾਜਿਕ ਨਿਆਂ ਦੇ ਲਈ ਸੰਘਰਸ਼ ਕੀਤਾ ਅਤੇ ਸਮਾਜ ਵਿਚ ਬਰਾਬਰੀ ਦੇ ਲਈ ਉਨ•ਾਂ ਨੇ ਪਿੱਛੜੇ ਅਤੇ ਦਲਿਤਾਂ ਦੀ ਆਵਾਜ਼ ਜਨ ਜਨ ਤੱਕ ਪਹੁੰਚਾਈ। ਸਾਂਪਲਾ ਨੇ ਉਮੀਦ ਜਤਾਈ ਕਿ ਲੰਦਨ ਸਥਿੱਤ ਉਨ•ਾਂ ਦੀ ਯਾਦਗਾਰ ਦੁਨਿਆ ਭਰ ਵਿਚ ਸਮਾਨਤਾ ਦਾ ਸੰਦੇਸ਼ ਫੈਲਾਉਂਦੀ ਰਹੇਗੀ। ਉਨ•ਾਂ ਕਿਹਾ ਕਿ ਅੰਬਦੇਕਰ ਦੇ ਵਿਚਾਰ ਨਾ ਸਿਰਫ਼ ਭਾਰਤ ਬਲਕਿ ਦੁਨਿਆ ਭਰ ਵਿਚ ਪਿੱਛੜੇ ਅਤੇ ਦਲਿਤਾਂ ਦੇ ਲਈ ਪ੍ਰੇਰਣਾ ਸਤਰੋਤ ਬਣੇ ਰਹਿਣਗੇਂ।
ਦੇਸ਼ ਦੇ ਸੰਵਿਧਾਨ ਦੇ ਨਿਰਮਾਤਾ ਅਤੇ ਪਿੱਛੜੇ, ਦਲਿਤਾਂ ਦੇ ਸੰਰਖਕ ਅੰਬੇਦਕਰ ਨੇ ਸਾਲ 1921 ਅਤੇ 1922 ਵਿਚ ਲੰਦਨ ਦੇ ਨਾਰਥਵੇਸਟ ਵਿਚ 10 ਕਿੰਗ ਹੇਨਰੀ ਰੋਡ ਸਥਿੱਤ ਨਿਵਾਸ ‘ਤੇ ਰਹਿਕੇ ਪੜਾਈ ਕੀਤੀ ਸੀ। ਉਸ ਦੌਰਾਨ ਅੰਬੇਦਕਰ ਲੰਦਨ ਸਕੂਲ ਆਫ ਇਕਨਾਮਿਕਸ ਵਿਚ ਆਪਣੀ ਸਿੱÎਖਿਆ ਗ੍ਰਹਿਣ ਕਰ ਰਹੇ ਸਨ।
ਲੰਦਨ ਸਥਿੱਤ ਅੰਬੇਦਕਰ ਨਿਵਾਸ ਨੂੰ ਭਾਰਤ ਸਰਕਾਰ ਨੇ ਯਾਦਗਾਰ ਦਾ ਦਰਜ਼ਾ ਦਿੱਤਾ ਹੈ। ਸਾਲ 2015 ਵਿਚ ਅਗਸਤ ਦੇ ਮਹੀਨੇ ਵਿਚ ਮਹਾਰਾਸ਼ਟਰ ਸਰਕਾਰ ਨੇ 2050 ਸਕਵਾਇਰ ਫੀਟ ਵਿਚ ਸਥਿੱਤ ਤਿੰਨ ਮੰਜਿਲਾਂ ਨਿਵਾਸ ਨੂੰ 40 ਲੱਖ ਪਾਉਂਡ ਵਿਚ ਐਕਵਾਇਰ ਕੀਤਾ ਸੀ। ਇਸ ਤੋਂ ਬਾਅਦ ਇਸ ਥਾਂ ਨੂੰ ਭਾਰਤ ਦੇ ਸੰਵਿਧਾਨ ਦੇ ਨਿਰਮਾਤਾ ਦੀ ਯਾਦਗਾਰ ਵਿਚ ਤਬਦੀਲ ਕੀਤਾ ਗਿਆ। ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ 2015 ਵਿਚ ਇਸ ਯਾਦਗਾਰ ਦਾ ਉਦਘਾਟਨ ਕੀਤਾ ਸੀ।















