ਭੱਜੀ ਨੇ ਦਿੱਤੀ ਵਧਾਈ ਤਾਂ ਯੁਵੀ ਹੋਏ ਭਾਵੁਕ

yuvraj-story_650_030915061349ਚੰਡੀਗੜ੍ਹ: ਟੀਮ ਇੰਡੀਆ ਦੇ ਟਰਬਨੇਟਰ ਹਰਭਜਨ ਸਿੰਘ ਨੇ 29 ਅਕਤੂਬਰ ਨੂੰ ਵਿਆਹ ਕਰਵਾਇਆ ਅਤੇ ਫ਼ਿਰ ਕੁਝ ਹੀ ਦਿਨਾ ਬਾਅਦ ਟੀਮ ਇੰਡੀਆ ਦੇ ਸਿਕਸਰ ਕਿੰਗ ਯੁਵਰਾਜ ਸਿੰਘ ਨੇ ਮੰਗਣੀ ਕਰਵਾ ਲਈ। ਜਦ ਭੱਜੀ ਦਾ ਵਿਆਹ ਹੋਇਆ ਤਾਂ ਯੁਵਰਾਜ ਸਿੰਘ ਬੇਹਦ ਖੁਸ਼ ਸਨ ਅਤੇ ਦੋਨਾ ਨੇ ਮੌਜ ਮਸਤੀ ਦੇ ਨਾਲ ਟਵੀਟ ਕਰ ਆਪਣੀ ਖੁਸ਼ੀ ਸਾਂਝੀ ਕੀਤੀ। ਫ਼ਿਰ ਜਦ ਯੁਵੀ ਦੀ ਮੰਗਣੀ ਹੋਈ ਤਾਂ ਉਸ ਵੇਲੇ ਭੱਜੀ ਵੀ ਕਿਵੇਂ ਪਿੱਛੇ ਰਹਿੰਦੇ।
ਭੱਜੀ ਨੇ ਯੁਵੀ ਨੂੰ ਟਵੀਟ ਕਰ ਵਧਾਈ ਦਿੱਤੀ ਅਤੇ ਕਿਹਾ ਕਿ ‘ਵਧਾਈਆਂ ਮੇਰੇ ਵੀਰ, ਹੁਣ ਸਾਨੂੰ ਬੈਚੇਲਰਰ ਪਾਰਟੀ ਲਈ ਕਿੱਥੇ ਘੁਮਾਉਣ ਦਾ ਇਰਾਦਾ ਹੈ?
ਭੱਜੀ ਦੇ ਟਵੀਟ ਤੇ ਯੁਵੀ ਦਾ ਜਵਾਬ ਜ਼ਰਾ ਹਟਕੇ ਸੀ। ਯੁਵੀ ਨੇ ਇਸ ਵਾਰ ਮਜ਼ਾਕੀਆ ਅੰਦਾਜ਼ ‘ਚ ਨਹੀਂ ਸਗੋਂ ਭਾਵੁਕ ਜਵਾਬ ਦਿੱਤਾ।