ਦਿੱਲੀ ਤੋਂ ਬਾਹਰ ਗਈ ਗੁਰਮੇਹਰ ਕੌਰ

ਨਵੀਂ ਦਿੱਲੀ  : ਡੀ.ਯੂ ਵਿਵਾਦ ਵਿਚਾਲੇ ਗੁਰਮੇਹਰ ਕੌਰ ਅਤੇ ਉਨ੍ਹਾਂ ਦਾ ਪਰਿਵਾਰ ਦਿੱਲੀ ਛੱਡ ਕੇ ਬਾਹਰ ਚਲਾ ਗਿਆ ਹੈ| ਇਸ ਤੋਂ ਪਹਿਲਾਂ ਗੁਰਮੇਹਰ ਕੌਰ ਨੂੰ ਦਿੱਲੀ ਪੁਲਿਸ ਵੱਲੋਂ ਸੁਰੱਖਿਆ ਮੁਹੱਈਆ ਕਰਵਾਈ ਗਈ ਸੀ| ਗੁਰਮੇਹਰ ਦੇ ਪਰਿਵਾਰ ਦਾ ਵੀ ਕਹਿਣਾ ਹੈ ਕਿ ਉਹ ਹੁਣ ਦਿੱਲੀ ਵਿਚ ਨਹੀਂ ਹੈ|
ਗੁਰਮੇਹਰ ਉਤੇ ਵਿਵਾਦ ਠੀਕ ਨਹੀਂ : ਇਸ ਦੌਰਾਨ ਕੇਂਦਰੀ ਗ੍ਰਹਿ ਰਾਜ ਮੰਤਰੀ ਕਿਰਨ ਰਿਜਿਜੂ ਨੇ ਕਿਹਾ ਹੈ ਕਿ ਗੁਰਮੇਹਰ ਇਕ ਨੌਜਵਾਨ ਲੜਕੀ ਹੈ, ਉਸ ਉਤੇ ਕੋਈ ਵਿਵਾਦ ਖੜ੍ਹਾ ਕਰਨਾ ਸਹੀ ਨਹੀਂ ਹੈ| ਇਹ ਉਨ੍ਹਾਂ ਕੱਟੜਪੰਥੀਆਂ ਦੀ ਗੱਲ ਹੈ ਜਿਹੜੇ ਜਵਾਨਾਂ ਦੇ ਸ਼ਹੀਦ ਹੋਣ ਉਤੇ ਜਸ਼ਨ ਮਨਾਉਂਦੇ ਹਨ|