ਆਖਿਰਕਾਰ ਭਾਰਤੀ ਇੰਜੀਨੀਅਰ ਦੀ ਹੱਤਿਆ ‘ਤੇ ਅਮਰੀਕਾ ਨੇ ਤੋੜੀ ਚੁੱਪੀ

ਵਾਸ਼ਿੰਗਟਨ : ਅਮਰੀਕਾ ਦੇ ਕੈਨਸਾਸ ਵਿਖੇ ਨਸਲਪ੍ਰਸਤੀ ਦਾ ਸ਼ਿਕਾਰ ਹੋਏ ਭਾਰਤੀ ਇੰਜੀਨੀਅਰ ਦੀ ਹੱਤਿਆ ਨੂੰ ਇਕ ਹਫਤਾ ਬੀਤ ਜਾਣ ਮਗਰੋਂ ਆਖਿਰਕਾਰ ਵ੍ਹਾਈਟ ਹਾਊਸ ਨੇ ਆਪਣੀ ਚੁੱਪੀ ਤੋੜਦਿਆਂ ਕਿਹਾ ਹੈ ਕਿ ਇਹ ਕਾਫੀ ਪ੍ਰੇਸ਼ਾਨ ਕਰਨ ਵਾਲੀ ਘਟਨਾ ਹੈ|
ਦੱਸਣਯੋਗ ਹੈ ਕਿ ਬੀਤੇ ਬੁੱਧਵਾਰ ਨੂੰ ਇਕ ਗੋਰੇ ਨੇ ਭਾਰਤੀ ਇੰਜੀਨੀਅਰ ਸ੍ਰੀਨਿਵਾਸ ਕੁਚੀਭੋਟਲਾ ਅਤੇ ਆਲੋਕ ਮਦਾਸਾਨੀਲ ਨੂੰ ਗੋਲੀਆਂ ਮਾਰ ਦਿੱਤੀਆਂ ਸਨ, ਜਿਸ ਵਿਚ ਸ੍ਰੀਨਿਵਾਸ ਦੀ ਮੌਤ ਹੋ ਗਈ ਸੀ ਅਤੇ ਆਲੋਕ ਜ਼ਖਮੀ ਹੋ ਗਿਆ ਸੀ| ਇਸ ਘਟਨਾ ਦੇ ਵਿਰੋਧ ਵਿਚ ਲੋਕਾਂ ਨੇ ਵੱਡੀ ਗਿਣਤੀ ਵਿਚ ਸ਼ਾਂਤੀ ਮਾਰਚ ਕੀਤਾ ਸੀ|