ਪੁਣੇ : 23 ਫਰਵਰੀ ਨੂੰ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਪੁਣੇ ਵਿਖੇ ਹੋਏ ਟੈਸਟ ਮੈਚ ਵਿਚ ਧੜਾਧੜਾ ਡਿੱਗਿਆਂ ਵਿਕਟਾਂ ਤੋਂ ਬਾਅਦ ਆਈ.ਸੀ.ਸੀ ਦੇ ਮੈਚ ਰੈਫਰੀ ਕ੍ਰਿਸ ਬ੍ਰਾਡ ਨੇ ਕਿਹਾ ਹੈ ਕਿ ਪੁਣੇ ਦੀ ਪਿੱਚ ‘ਪੁਅਰ’ ਭਾਵ ਖਰਾਬ ਸੀ| ਆਈ.ਸੀ.ਸੀ ਨੇ ਬੀ.ਸੀ.ਸੀ.ਆਈ ਨੂੰ ਇਸ ਪਿੱਚ ਉਤੇ 14 ਦਿਨਾਂ ਦੇ ਅੰਦਰ-ਅੰਦਰ ਜਵਾਬ ਮੰਗਿਆ ਹੈ|
ਦੱਸਣਯੋਗ ਹੈ ਕਿ ਇਸ ਪਿੱਚ ਉਤੇ ਭਾਰਤੀ ਟੀਮ ਪਹਿਲੀ ਪਾਰੀ ਵਿਚ ਜਿਥੇ 105 ਅਤੇ ਦੂਸਰੀ ਪਾਰੀ ਵਿਚ 107 ਦੌੜਾਂ ਹੀ ਬਣਾ ਸਕੀ ਸੀ ਅਤੇ ਵਿਰਾਟ ਕੋਹਲੀ ਸਮੇਤ ਕੋਈ ਕੋਈ ਵੀ ਭਾਰਤੀ ਬੱਲੇਬਾਜ਼ ਇਸ ਪਿੱਚ ਉਤੇ ਟਿਕ ਕੇ ਨਾ ਖੇਡ ਸਕਿਆ ਅਤੇ ਉਸ ਨੂੰ ਆਸਟ੍ਰੇਲੀਆ ਤੋਂ 333 ਦੌੜਾਂ ਨਾਲ ਸ਼ਰਮਨਾਕ ਹਾਰ ਦਾ ਮੂੰਹ ਦੇਖਣਾ ਪਿਆ ਸੀ|















