ਵਿਰਾਟ ਨੇ ਆਪਣੀ ਸਫਲ ਕਪਤਾਨੀ ਦਾ ਕਰੈਡਿਟ ਆਪਣੇ ਖਿਡਾਰੀਆਂ ਨੂੰ ਦਿੱਤਾ

ਨਵੀਂ ਦਿੱਲੀਂ ਆਪਣੀ ਕਪਤਾਨੀ ‘ਚ ਭਾਰਤ ਨੂੰ ਲਗਾਤਾਰ 19 ਟੈਸਟ ਮੈਚਾਂ ‘ਚ ਜਿੱਤ ਦਿਵਾਉਣ ਵਾਲੇ ਕਪਤਾਨ ਵਿਰਾਟ ਕੋਹਲੀ ਨੇ ਕਿਹਾ ਕਿ ਉਹ ਕਪਤਾਨ ਦੇ ਤੌਰ ‘ਤੇ ਜਿਸ ਮੁਕਾਮ ‘ਤੇ ਹਨ ਉਹ ਸਿਰਫ ਤੇ ਸਿਰਫ ਆਪਣੇ ਟੀਮ ਦੇ ਖਿਡਾਰੀਆਂ ਦੀ ਬਦੌਲਤ ਹਨ। ਵਿਰਾਟ ਨੇ ਕਿਹਾ ਮੈਦਾਨ ‘ਤੇ ਕਿਸ ਤਰ੍ਹਾਂ ਦੀ ਫੀਲਡ ਲਗਾਉਣੀ ਹੈ ਇਹ ਸਭ ਨੂੰ ਪਤਾ ਹੀ ਹੁੰਦਾ ਹੈ, ਪਰ ਕਪਤਾਨ ਦੀ ਜ਼ਿੰਮੇਦਾਰੀ ਹੁੰਦੀ ਹੈ ਕਿ ਉਹ ਟੀਮ ਦਾ ਉਤਸ਼ਾਹ ਵਧਾਵੇ। ਮੈਂ ਖੁਦ ਨੂੰ ਮੈਦਾਨ ‘ਤੇ ਚੁਸਤ ਰੱਖਦਾ ਹਾਂ ਤਾਂ ਕੇ ਦੂਜੇ ਖਿਡਾਰੀ ਵੀ ਮੇਰੇ ਵਾਂਗ ਹੀ ਮੈਦਾਨ ‘ਤੇ ਚੁਸਤ ਰਹਿਣ। ਕੋਹਲੀ ਨੇ ਕਿਹਾ ਕਿ ਗੇਂਦਬਾਜ਼ਾਂ ਨੂੰ ਪਤਾ ਹੁੰਦਾ ਹੈ ਕਿ ਕੀ ਕਰਨਾ ਹੈ, ਕਿਸ ਤਰ੍ਹਾਂ ਦੀ ਗੇਂਦ ਕਰਨੀ ਹੈ ਅਤੇ ਮੈਦਾਨ ਦੇ ਅੰਦਰ ਖਿਡਾਰੀਆਂ ਦੀ ਜ਼ਿੰਮੇਦਾਰੀ ਹੁੰਦੀ ਹੈ ਕਿ ਉਹ ਗੇਂਦਬਾਜ਼ ਦਾ ਉਤਸ਼ਾਹ ਵਧਾਉਣ।