ਸਭ ਤੋਂ ਵੱਧ ਰੇਟਿੰਗ ਦੇ ਨਾਲ ਵਿਰਾਟ ਪਹੁੰਚੇ 900 ਦੇ ਜਾਦੂਈ ਆਂਕੜੇ ਦੇ ਕਰੀਬ

ਦੁਬਈਂ ਭਾਰਤੀ ਕਪਤਾਨ ਵਿਰਾਟ ਕੋਹਲੀ ਬੰਗਲਾਦੇਸ਼ ਦੇ ਖਿਲਾਫ ਇਕਮਾਤਰ ਟੈਸਟ ‘ਚ ਦੋਹਰਾ ਸੈਂਕੜਾ ਪੂਰਾ ਕਰਨ ਤੋਂ ਬਾਅਦ ਆਪਣੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਆਈ. ਸੀ. ਸੀ. ਰੈਕਿੰਗ ‘ਚ ਆਪਣੀ ਸਭ ਤੋਂ ਵਧੀਆ ਰੇਟਿੰਗ ‘ਤੇ ਪਹੁੰਚ ਗਏ ਹਨ। ਵਿਰਾਟ ਦਾ ਆਈ. ਸੀ. ਸੀ. ਬੱਲੇਬਾਜ਼ੀ ਰੈਕਿੰਗ ‘ਚ ਦੂਜਾ ਸਥਾਨ ਬਣਿਆ ਹੋਇਆ ਹੈ। ਇਕਮਾਤਰ ਟੈਸਟ ਸ਼ੁਰੂ ਹੋਣ ਤੋਂ ਪਹਿਲਾ ਵਿਰਾਟ ਦੇ 875 ਰੇਟਿੰਗ ਅੰਕ ਸਨ ਅਤੇ ਹੈਦਰਾਬਾਦ ਟੈਸਟ ‘ਚ 204 ਦੌੜਾਂ ਦੀ ਪਾਰੀ ਖੇਡਣ ਦਾ ਫਾਇਦਾ ਉਨ੍ਹਾਂ ਨੂੰ 20 ਰੇਟਿੰਗ ਅੰਕਾਂ ਦੇ ਰੂਪ ‘ਚ ਮਿਲਿਆ ਅਤੇ ਹੁਣ ਉਨ੍ਹਾਂ ਦੇ 895 ਅੰਕ ਹੋ ਗਏ ਹਨ। ਉਹ ਹੁਣ 900 ਰੇਟਿੰਗ ਅੰਕਾਂ ਦੇ ਜਾਦੂਈ ਆਂਕੜੇ ਤੋਂ ਮਾਤਰ 5 ਕਦਮ ਦੂਰ ਰਹਿ ਗਏ ਹਨ।
ਭਾਰਤੀ ਕ੍ਰਿਕੇਟ ਇਤਿਹਾਸ ‘ਚ ਮਹਾਨ ਓਪਨਰ ਸੁਨੀਲ ਗਾਵਸਕਰ ਹੀ ਇਕਮਾਤਰ ਅਜਿਹੇ ਬੱਲੇਬਾਜ਼ ਹਨ, ਜਿਨ੍ਹਾਂ ਨੇ 900 ਦਾ ਰੇਟਿੰਗ ਆਂਕੜਾ ਛੂਹਿਆ ਹੈ। ਗਾਵਸਕਰ ਦੇ 916 ਰੇਟਿੰਗ ਅੰਕ ਰਹੇ ਹਨ। ਟੈਸਟ ਕ੍ਰਿਕੇਟ ‘ਚ ਸਭ ਤੋਂ ਜ਼ਿਆਦਾ ਦੌੜਾਂ ਅਤੇ ਸੈਂਕੜਿਆਂ ਦੇ ਵਿਸ਼ਵ ਰਿਕਾਰਡ ਸਚਿਨ ਤੇਂਦੁਲਕਰ ਦੀ ਸਭ ਤੋਂ ਵੱਧ ਰੇਟਿੰਗ 898 ਰਹੀ ਹੈ ਅਤੇ ਵਿਰਾਟ ਹੁਣ ਸਚਿਨ ਤੋਂ ਸ਼ਿਰਫ 3 ਅੰਕ ਦੂਰ ਹਨ। ਆਸਟਰੇਲੀਆ ਦੇ ਖਿਲਾਫ 23 ਫਰਵਰੀ ਤੋਂ ਸ਼ੁਰੂ ਹੋ ਰਹੀ 4 ਟੈਸਟਾਂ ਦੀ ਸੀਰੀਜ਼ ਦੇ ਪੁਣੇ ‘ਚ ਹੋਣ ਵਾਲੇ ਪਹਿਲੇ ਮੈਚ ‘ਚ ਵਿਰਾਟ ਕੋਲ 900 ਰੇਟਿੰਗ ਅੰਕਾਂ ਦੇ ਪ੍ਰਮੁੱਖ ਕਲੱਬ ‘ਚ ਪਹੁੰਚਣ ਦਾ ਸੁਨਿਹਰਾ ਮੌਕਾ ਰਹੇਗਾ। ਹੁਣ ਤੱਕ ਦੁਨੀਆਂ ਦੇ 30 ਬੱਲੇਬਾਜ਼ ਹੀ 900 ਰੇਟਿੰਗ ਅੰਕਾਂ ‘ਚ ਥਾਂ ਬਣਾ ਸਕੇ ਹਨ।
ਬੱਲੇਬਾਜ਼ੀ ਰੈਕਿੰਗ ‘ਚ ਮੌਜੂਦਾ ਨੰਬਰ ਇਕ ਅਤੇ ਆਸਟਰੇਲੀਆ ਦੇ ਕਪਤਾਨ ਸਟੀਵਨ ਸਮਿਥ ਦੇ 933 ਰੇਟਿੰਗ ਅੰਕ ਹਨ। 4 ਮੈਚਾਂ ਦੀ ਆਗਾਮੀ ਸੀਰੀਜ਼ ‘ਚ ਦੁਨੀਆ ਦੇ 2 ਉਚ ਚੋਟੀ ਦੇ ਬੱਲੇਬਾਜ਼ ਸਮਿਥ ਅਤੇ ਵਿਰਾਟ ‘ਚ ਦਿਲਚਸਪ ਮੁਕਾਬਲਾ ਦੇਖਣ ਨੂੰ ਮਿਲੇਗਾ। ਹੈਦਰਾਬਾਦ ਟੈਸਟ ‘ਚ ਦੋਵਾਂ ਪਾਰੀਆਂ ‘ਚ ਅਰਧ ਸੈਂਕੜਾ ਬਣਾਉਣ ਵਾਲੇ ਚੇਤੇਸ਼ਵਰ ਪੁਜਾਰਾ ਤੀਜੇ ਸਥਾਨ ਦੇ ਨਾਲ ਟਾਪ 10 ‘ਚ ਸ਼ਾਮਲ ਹੋ ਗਏ ਹਨ। ਪੁਜਾਰਾ 761 ਰੇਟਿੰਗ ਅੰਕਾਂ ਦੇ ਨਾਲ ਨੌਵੇਂ ਸਥਾਨ ‘ਤੇ ਆ ਗਏ ਹਨ। ਗੇਂਦਬਾਜ਼ੀ ‘ਚ ਦੋਵੇਂ ਮੁੱਖ ਸਥਾਨ ਭਾਰਤ ਦੇ ਹਨ।