ਭਾਰਤ ਨੂੰ ਲੱਗਾ ਕਰਾਰਾ ਝਟਕਾ ਟੀਮ ਤੋਂ ਬਾਹਰ ਹੋਇਆ ਮਿਸ਼ਰਾ

ਹੈਦਰਾਬਾਦਂ ਅਨੁਭਵੀ ਲੈੱਗ ਸਪਿਨਰ ਅਮਿਤ ਮਿਸ਼ਰਾ ਸੱਟ ਕਾਰਨ ਹੈਦਰਾਬਾਦ ‘ਚ ਬੰਗਲਾਦੇਸ਼ ਦੇ ਖਿਲਾਫ ਇੱਥੇ ਵੀਰਵਾਰ ਨੂੰ ਹੋਣ ਵਾਲੇ ਇਕਮਾਤਰ ਟੈਸਟ ਦੇ ਲਈ ਭਾਰਤੀ ਟੀਮ ਤੋਂ ਬਾਹਰ ਹੋ ਗਏ ਹਨ ਅਤੇ ਉਨ੍ਹਾਂ ਦੀ ਜਗ੍ਹਾ ਚਾਈਨਾਮੈਨ ਗੇਂਦਬਾਜ਼ ਕੁਲਦੀਪ ਯਾਦਵ ਨੂੰ ਚੁਣਿਆ ਗਿਆ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਦੀ ਸੀਨੀਅਰ ਚੋਣ ਕਮੇਟੀ ਨੇ ਮਿਸ਼ਰਾ ਦੀ ਜਗ੍ਹਾ ਲੈਣ ਦੇ ਲਈ ਉੱਤਰ ਪ੍ਰਦੇਸ਼ ਦੇ ਚਾਈਨਾਮੈਨ ਗੇਂਦਬਾਜ਼ ਕੁਲਦੀਪ ਯਾਦਵ ਨੂੰ ਚੁਣਿਆ ਹੈ।
ਮਿਸ਼ਰਾ ਇੰਗਲੈਂਡ ਦੇ ਖਿਲਾਫ ਬੈਂਗਲੁਰੂ ‘ਚ ਆਖਰੀ ਟੀ-20 ਮੈਚ ‘ਚ ਫੀਲਡਿੰਗ ਕਰਦੇ ਸਮੇਂ ਆਪਣਾ ਗੋਡੇ ਨੂੰ ਸੱਟ ਲਗਾ ਬੈਠੇ ਸਨ। ਮਿਸ਼ਰਾ ਨੂੰ ਆਰਾਮ ਦੀ ਸਲਾਹ ਦਿੱਤੀ ਗਈ ਹੈ ਅਤੇ ਉਨ੍ਹਾਂ ਦੀ ਅੱਗੇ ਡਾਕਟਰੀ ਜਾਂਚ ਹੋਵੇਗੀ। 22 ਸਾਲਾ ਕੁਲਦੀਪ ਨੂੰ ਪਹਿਲੀ ਵਾਰ ਟੈਸਟ ਟੀਮ ‘ਚ ਸ਼ਾਮਲ ਕੀਤਾ ਗਿਆ ਹੈ। ਉੱਤਰ ਪ੍ਰਦੇਸ਼ ਦੇ ਕਾਨਪੁਰ ‘ਚ ਜੰਮੇ ਕੁਲਦੀਪ ਭਾਰਤ ਦੀ ਅੰਡਰ 19 ਟੀਮ ਦਾ ਹਿੱਸਾ ਰਹਿ ਚੁੱਕੇ ਹਨ।
ਉਹ ਆਈ.ਪੀ.ਐੱਲ. ‘ਚ ਕੋਲਕਾਤਾ ਨਾਈਟਰਾਈਡਰਜ਼ ਅਤੇ ਮੁੰਬਈ ਇੰਡੀਅਨਜ਼ ਟੀਮਾਂ ਵੱਲੋਂ ਖੇਡ ਚੁੱਕੇ ਹਨ। ਕੁਲਦੀਪ ਨੇ 22 ਪਹਿਲੇ ਦਰਜੇ ਦੇ ਮੈਚਾਂ ‘ਚ 81 ਵਿਕਟ ਹਾਸਲ ਕੀਤੇ ਹਨ। ਇਕ ਪਾਰੀ ‘ਚ ਉਨ੍ਹਾਂ ਦਾ ਸਰਵਸ਼੍ਰੇਸ਼ਠ ਪ੍ਰਦਰਸ਼ਨ 79 ਦੌੜਾਂ ‘ਤੇ 6 ਵਿਕਟਾਂ ਅਤੇ ਇਕ ਮੈਚ ‘ਚ ਸਰਵਸ਼੍ਰੇਸ਼ਠ ਪ੍ਰਦਰਸ਼ਨ 120 ਦੌੜਾਂ ‘ਤੇ 6 ਵਿਕਟਾਂ ਹੈ। ਕੁਲਦੀਪ ਨੇ ਪਿਛਲੇ ਰਣਜੀ ਸੈਸ਼ਨ ‘ਚ ਅੱਠ ਮੈਚਾਂ ‘ਚ 27.42 ਦੇ ਔਸਤ ਨਾਲ 35 ਵਿਕਟ ਹਾਸਲ ਕੀਤੇ ਹਨ ਅਤੇ ਉੱਤਰ ਪ੍ਰਦੇਸ਼ ਵੱਲੋਂ ਇਸ ਸੈਸ਼ਨ ‘ਚ ਸਭ ਤੋਂ ਵੱਧ ਵਿਕਟ ਲੈਣ ਵਾਲੇ ਗੇਂਦਬਾਜ਼ ਰਹੇ ਸਨ।