ਗੁਰੇਜ ਸੈਕਟਰ ‘ਚ ਬਰਫ ਖਿੱਸਕਣ ਨਾਲ ਫੌਜੀਆਂ ਦੀ ਮੌਤ ‘ਤੇ ਪ੍ਰਧਾਨ ਮੰਤਰੀ ਨੇ ਸੋਗ ਜ਼ਾਹਰ ਕੀਤਾ

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੱਖਣੀ ਕਸ਼ਮੀਰ ਦੇ ਗੁਰੇਜ ਸੈਕਟਰ ‘ਚ ਬਰਫ ਖਿੱਸਕਣ ਨਾਲ 10 ਫੌਜੀਆਂ ਦੀ ਮੌਤ ‘ਤੇ ਵੀਰਵਾਰ ਨੂੰ ਸੋਗ ਜ਼ਾਹਰ ਕੀਤਾ। ਪ੍ਰਧਾਨ ਮੰਤਰੀ ਨੇ ਇਕ ਟਵੀਟ ‘ਚ ਕਿਹਾ ਕਿ ਜਵਾਨਾਂ ਦੀ ਮੌਤ ਨਾਲ ਉਹ ਬਹੁਤ ਦੁਖੀ ਹਨ। ਉਨ੍ਹਾਂ ਨੇ ਲਿਖਿਆ,”ਕਸ਼ਮੀਰ ‘ਚ ਬਰਫ ਖਿੱਸਕਣ ਨਾਲ ਸਾਡੇ ਵੀਰ ਜਵਾਨਾਂ ਦੀ ਮੌਤ ਨਾਲ ਬਹੁਤ ਦੁਖੀ ਹਾਂ। ਅਧਿਕਾਰੀਆਂ ਨੂੰ ਤੁਰੰਤ ਖੋਜ ਅਤੇ ਬਚਾਅ ਕੰਮ ਦਾ ਨਿਰਦੇਸ਼ ਦਿੱਤਾ ਹੈ।”
ਦੱਖਣੀ ਕਸ਼ਮੀਰ ਦੇ ਗੁਰੇਜ ਸੈਕਟਰ ‘ਚ ਬੁੱਧਵਾਰ ਦੀ ਸ਼ਾਮ ਨੂੰ 2 ਵਾਰ ਬਰਫ ਖਿੱਸਕਣ ਨਾਲ 10 ਫੌਜੀਆਂ ਦੀ ਮੌਤ ਹੋ ਗਈ। ਫੌਜ ਦੇ ਅਧਿਕਾਰੀ ਨੇ ਕਿਹਾ ਕਿ ਬਾਂਦੀਪੁਰਾ ਜ਼ਿਲੇ ਦੇ ਗੁਰੇਜ ਸੈਕਟਰ ‘ਚ ਬੁੱਧਵਾਰ ਦੀ ਸ਼ਾਮ ਕੰਟਰੋਲ ਰੇਖਾ ਕੋਲ ਫੌਜ ਕੈਂਪਸ ਦੇ ਬਰਫ ਖਿੱਸਕਣ ਦੀ ਲਪੇਟ ‘ਚ ਆਉਣ ਨਾਲ ਤਿੰਨ ਫੌਜੀਆਂ ਦੀ ਮੌਤ ਹੋ ਗਈ। ਦੂਜੀ ਵਾਰ ਬਰਫ ਖਿੱਸਕਣ ਨਾਲ ਬੁੱਧਵਾਰ ਦੀ ਸ਼ਾਮ ਗੁਰੇਜ ਸੈਕਟਰ ਵੱਲ ਜਾ ਰਹੀ ਫੌਜ ਦੀ ਗਸ਼ਤੀ ਟੁੱਕੜੀ ਲਪੇਟ ‘ਚ ਆ ਗਈ ਸੀ। ਮੌਕੇ ‘ਤੇ ਵੀਰਵਾਰ ਨੂੰ 7 ਲਾਸ਼ਾਂ ਬਰਾਮਦ ਹੋਈਆਂ।