ਅੰਮ੍ਰਿਤਸਰ : ਪੰਜਾਬ ਵਿਧਾਨ ਸਭਾ ਚੋਣਾਂ ਦੀਆਂ ਗਰਮਾ-ਗਰਮ ਖਬਰਾਂ ‘ਚ ਮਜ਼ਾਕੀਆ ਮਸਾਲੇ ਦਾ ਤੜਕਾ ਵੀ ਲੱਗਦਾ ਦਿਖਾਈ ਦੇ ਰਿਹਾ ਹੈ। ਜ਼ਿਆਦਾਤਰ ਸਮੇਂ ਵਿਰੋਧੀ ਪਾਰਟੀਆਂ ‘ਤੇ ਹਮਲਾਵਰ ਰੁਖ ‘ਚ ਦਿਖਾਈ ਦੇਣ ਵਾਲੇ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਆਪਣੇ ਹਲਕੇ ‘ਚ ਅੱਜ ਚੋਣ ਪ੍ਰਚਾਰ ਕਰਨ ਪੁੱਜੇ ਤਾਂ ਬੜੇ ਹੀ ਮਜ਼ਾਕੀਆ ਅੰਦਾਜ਼ ‘ਚ ਨਜ਼ਰ ਆਏ। ਇਸ ਮਜ਼ਾਕ ‘ਚ ਹੀ ਉਨ੍ਹਾਂ ਨੇ ਕਾਂਗਰਸ ਅਤੇ ਆਮ ਆਦਮੀ ਪਾਰਟੀ ‘ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਨੇ ਮਜ਼ਾਕੀਆ ਅੰਦਾਜ਼ ‘ਚ ਹੀ ਕਾਂਗਰਸ ਨੂੰ ਹੱਥ ਜੋੜ ਕੇ ਅਪੀਲ ਕੀਤੀ ਕਿ ਉਪ ਪ੍ਰਧਾਨ ਰਾਹੁਲ ਗਾਂਧੀ ਪੂਰੇ ਪੰਜਾਬ ਦਾ ਦੌਰਾ ਕਰਨ। ਇਸ ਮੌਕੇ ਉਨ੍ਹਾਂ ਨੇ ਅਰਵਿੰਦ ਕੇਜਰੀਵਾਲ ਨੂੰ ਵੀ ਲੰਮੇਂ ਹੱਥੀਂ ਲਿਆ ਅਤੇ ਹਿੰਮਤ ਸਿੰਘ ਸ਼ੇਰਗਿੱਲ ‘ਤੇ ਵੀ ਹਮਲਾ ਬੋਲਿਆ। ਜ਼ਿਕਰਯੋਗ ਹੈ ਕਿ 4 ਫਰਵਰੀ ਨੂੰ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਹੋਣੀਆਂ ਹਨ, ਜਿਸ ਕਾਰਨ ਸਾਰੀਆਂ ਪਾਰਟੀਆਂ ਦੇ ਉਮੀਦਵਾਰ ਇਕ-ਦੂਜੇ ਦੀ ਖਿਚਾਈ ਕਰਨ ‘ਚ ਲੱਗੇ ਹੋਏ ਹਨ।















