ਸ਼ਾਹਰੁਖ ਖਾਨ ਨੂੰ ਦੇਖਣ ਲਈ ਰੇਲਵੇ ਸਟੇਸ਼ਨ ‘ਤੇ ਮਚੀ ਭਾਜੜ, ਇਕ ਵਿਅਕਤੀ ਦੀ ਮੌਤ

ਨਵੀਂ ਦਿੱਲੀ  : ਬਾਲੀਵੁੱਡ ਅਭਿਨੇਤਾ ਸ਼ਾਹਰੁਖ ਖਾਨ ਨੇ ਅੱਜ ਆਪਣੀ ਫਿਲਮ ‘ਰਈਸ’ ਦੀ ਪ੍ਰਮੋਸ਼ਨ ਲਈ ਟ੍ਰੇਨ ਦਾ ਸਫਰ ਕੀਤਾ| ਇਸ ਦੌਰਾਨ ਉਹ ਸਟੇਸ਼ਨਾਂ ਤੇ ਇਕੱਠੇ ਹੋਏ ਲੋਕਾਂ ਨੂੰ ਮਿਲਦੇ ਰਹੇ, ਪਰ ਇਸ ਦੌਰਾਨ ਸ਼ਾਹਰੁਖ ਖਾਨ ਨੂੰ ਗੁਜਰਾਤ ਦੇ ਵਡੋਦਰਾ ਵਿਖੇ ਇਕੱਠੀ ਹੋਈ ਭੀੜ ਵਿਚ ਭਾਜੜ ਮਚ ਗਈ, ਜਿਸ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ| ਇਹ ਵਿਅਕਤੀ ਸ਼ਾਹਰੁਖ ਖਾਨ ਨੂੰ ਦੇਖਣ ਲਈ ਰੇਲਵੇ ਸਟੇਸ਼ਨ ਤੇ ਆਇਆ ਸੀ| ਇਸ ਦੌਰਾਨ ਕ੍ਰਿਕਟਰ ਇਰਫਾਨ ਪਠਾਨ ਅਤੇ ਯੂਸੁਫ ਪਠਾਨ ਵੀ ਟ੍ਰੇਨ ਵਿਚ ਸ਼ਾਹਰੁਖ ਖਾਨ ਨੂੰ ਮਿਲੇ|
ਦੂਸਰੇ ਪਾਸੇ ਹਾਦਸੇ ਵਿਚ ਮਾਰੇ ਗਏ ਵਿਅਕਤੀ ਦੀ ਮੌਤ ਤੇ ਸ਼ਾਹਰੁਖ ਖਾਨ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ|