ਜਲੰਧਰ : ਗੋਲੀਆਂ ਨਾਲ ਹਮਲਾ ਕਰਨ ਵਾਲੇ ਦੋਸ਼ੀ ਗ੍ਰਿਫਤਾਰ

ਜਲੰਧਰ – ਬੀਤੇ ਐਤਵਾਰ ਜਲੰਧਰ ਸ਼ਹਿਰ ਦੀ ਸੰਘਣੀ ਅਬਾਦੀ ਕੂਲ ਰੋਡ ਤੇ ਗੈਗਸਟਰ ਪੰਚਮ ਨੂਰ ਸਿੰਘ ਨੂੰ ਗੋਲੀਆ ਮਾਰ ਕੇ ਸਖਤ ਜਖਮੀ ਕਰ ਕੇ ਫਰਾਰ ਹੋਏ ਗੁਰਸ਼ਰਨ ਸਿੰਘ ਭੋਲੂ ਗੈਗ ਦੇ ਦੋ ਸਾਥੀਆ ਕੁਲਵਿੰਦਰ ਸਿੰਘ ਬੱਬੂ ਅਤੇ ਪੰਕਜ਼ ਸਹਿਦੇਵ ਨੂ ਇੱਕ ਨਾਕੇ ਦੋਰਾਨ ਗ੍ਫਿਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ| ਇਸ ਸੰਬੰਧ ਵਿੱਚ ਪੱਤਰਕਾਰਾ ਨੂੰ ਜਾਣਕਾਰੀ ਦੇਦਿਆ ਜਲੰਧਰ ਦੇ ਕਮਿਸ਼ਨਰ ਪੁਲਿਸ ਸ਼ੀ ਅਰਪਿਤ ਸ਼ੁਕਲਾ ਨੇ ਦੱਸਿਆ ਕਿ ਉਕਤ ਦੋਸ਼ੀਆਂ ਕੋਲੋ 2 ਦੇਸੀ ਪਿਸਤੋਲ 315 ਬੋਰ ਅਤੇ 4 ਜਿੰਦਾ ਕਾਰਤੂਸ,ਇਕ ਮੋਟਰ ਸਾਈਕਲ ਬਰਾਮਦ ਕੀਤਾ ਗਿਆ ਹੈ! ਪੁਲਿਸ ਵੱਲੋ ਗੁਰਸ਼ਰਨ ਭੋਲੂ ਅਤੇ ਉਸ ਦੇ 2 ਹੋਰ ਸਾਥੀਆਂ ਦੀ ਭਾਲ ਵਿੱਚ ਵੱਖ ਵੱਖ ਥਾਵਾਂ ਤੇ ਟੀਮਾਂ ਭੇਜੀਆਂ ਗਈਆਂ ਹਨ!