ਲਖਨਊ : ਪਿਤਾ ਪੁੱਤਰ ਦੇ ਝਗੜੇ ‘ਚ ਫਸੇ ਦੋਵੇਂ ਪਾਸਿਆਂ ਦੇ ਘੋਸ਼ਿਤ ਉਮੀਦਵਾਰ ਵਧੇਰੇ ਪਰੇਸ਼ਾਨ ਦਿਖਾਈ ਦੇ ਰਹੇ ਹਨ। ਮੁਲਾਇਮ ਸਿੰਘ ਯਾਦਵ ਗਰੁੱਪ ਨੇ 393 ਉਮੀਦਵਾਰਾਂ ਦੀ ਸੂਚੀ ਘੋਸ਼ਿਤ ਕੀਤੀ ਹੈ ਜਦਕਿ ਅਖਿਲੇਸ਼ ਯਾਦਵ ਗਰੁੱਪ ਨੇ ਵੀ ਕਰੀਬ 300 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। 150 ਤੋਂ ਜਿਆਦਾ ਉਮੀਦਵਾਰ ਅਜਿਹੇ ਹਨ ਜਿਨ੍ਹਾਂ ਦਾ ਨਾਂਵ ਦੋਵਾਂ ਦੀ ਸੂਚੀ ‘ਚ ਸ਼ਾਮਿਲ ਹੈ, ਅਜਿਹੇ ਉਮੀਦਵਾਰਾਂ ਨੂੰ ਤਾਂ ਕੋਈ ਖਾਸ ਫਰਕ ਨਹੀਂ ਪਵੇਗਾ, ਪਰ ਜਿਨ੍ਹਾਂ ਦਾ ਨਾਂਵ ਸਿਰਫ ਇਕ ਹੀ ਸੂਚੀ ‘ਚ ਸ਼ਾਮਿਲ ਹੈ, ਉਹ ਮੁਸ਼ਕਿਲ ‘ਚ ਲੱਗ ਰਹੇ ਹਨ। ਜਿਸ ਦਾ ਨਾਂਵ ਦੋਵਾਂ ਸੂਚੀਆਂ ‘ਚ ਹੈ ਉਹ ਦੋਵਾਂ ਗਰੁੱਪਾ ‘ਚ ਸਮਝੌਤੇ ਦੀਆਂ ਚੱਲ ਰਹੀਆਂ ਕੋਸ਼ਿਸ਼ਾਂ ‘ਤੇ ਖਾਸ ਨਜ਼ਰ ਰੱਖ ਰਹੇ ਹਨ। ਉਨ੍ਹਾਂ ਨੂੰ ਇਸ ਗੱਲ ਦਾ ਸ਼ੱਕ ਹੈ ਕਿ ਦੋਵੇਂ ਗਰੁੱਪਾਂ ਦੇ ਇਕ ਹੋਣ ਬਾਅਦ ਉਹ ਸ਼ਾਇਦ ਹੀ ਉਮੀਦਵਾਰ ਬਣ ਸਕਣ। ਅਜਿਹੀ ਸਥਿਤੀ ‘ਚ ਉਨ੍ਹਾਂ ਦਾ ਕੀ ਹੋਵੇਗਾ? ਇਸ ਨੂੰ ਲੈ ਕੇ ਉਹ ਖਾਸ ਚਿੰਤਿਤ ਹਨ। ਇਸ ਦੇ ਚਲਦੇ ਕਈ ਉਮੀਦਵਾਰਾਂ ਨੇ ਚੋਣਾਂ ਦੀ ਘੋਸ਼ਣਾਂ ਹੋਣ ਦੇ ਬਾਅਦ ਵੀ ਪ੍ਰਚਾਰ ਸ਼ੁਰੂ ਨਹੀਂ ਕੀਤਾ।















