ਉਤਰੀ ਭਾਰਤ ਵਿਚ ਬਾਰਿਸ਼ ਤੇ ਬਰਫਬਾਰੀ ਕਾਰਨ ਤਾਪਮਾਨ ਡਿੱਗਿਆ

ਚੰਡੀਗੜ੍ਹ : ਪੰਜਾਬ ਸਮੇਤ ਉਤਰੀ ਸੂਬਿਆਂ ਵਿਚ ਹੋਈ ਭਰਵੀਂ ਬਾਰਿਸ਼ ਅਤੇ ਪਹਾੜੀ ਖੇਤਰਾਂ ਵਿਚ ਹੋਈ ਬਰਫਬਾਰੀ ਕਾਰਨ ਤਾਪਮਾਨ ਵਿਚ ਗਿਰਾਵਟ ਆ ਗਈ ਹੈ| ਪੰਜਾਬ ਵਿਚ ਕੱਲ੍ਹ ਸ਼ਾਮ ਤੋਂ ਹੀ ਬਾਰਿਸ਼ ਪੈ ਰਹੀ ਹੈ, ਜੋ ਰੁਕ-ਰੁਕ ਕੇ ਅੱਜ ਸਾਰਾ ਦਿਨ ਹੁੰਦੀ ਰਹੀ| ਇਸ ਬਾਰਿਸ਼ ਕਾਰਨ ਜਿਥੇ ਕਿਸਾਨਾਂ ਦੇ ਚਿਹਰੇ ਖਿੜ੍ਹ ਗਏ ਹਨ, ਉਥੇ ਲੋਕਾਂ ਸੁੱਕੀ ਠੰਢ ਤੋਂ ਵੀ ਰਾਹਤ ਮਿਲੀ ਹੈ| ਹਾਲਾਂਕਿ ਇਸ ਬਾਰਿਸ਼ ਕਾਰਨ ਠੰਢ ਨੇ ਜ਼ੋਰ ਫੜ ਲਿਆ ਹੈ|
ਦੂਸਰੇ ਪਾਸੇ ਪਹਾੜੀ ਖੇਤਰਾਂ ਵਿਚ ਵੀ ਜਮ ਕੇ ਬਰਫਬਾਰੀ ਹੋਈ| ਇਸ ਬਰਫਬਾਰੀ ਕਾਰਨ ਇਹਨਾਂ ਇਲਾਕਿਆਂ ਵਿਚ ਨਾ ਕੇਵਲ ਤਾਪਮਾਨ ਘਟ ਗਿਆ, ਬਲਕਿ ਸੈਲਾਨੀਆਂ ਨੇ ਵੀ ਇਸ ਦਾ ਪੂਰਾ ਆਨੰਦ ਮਾਣਿਆ|