ਦੀਆ ਮਿਰਜ਼ਾ ਰੋਮੈਂਟਿਕ ਫ਼ਿਲਮ ਬਣਾਉਣ ਦੀ ਕਰ ਰਹੀ ਹੈ ਕੋਸ਼ਿਸ਼

flimy-duniya1ਬਾਲੀਵੁੱਡ ਫ਼ਿਲਮ ਨਿਰਮਾਤਾ-ਅਦਾਕਾਰਾ ਦੀਆ ਮਿਰਜਾ ਹੁਣ ਇੱਕ ਰੋਮਾਂਟਿਕ ਫ਼ਿਲਮ ਅਤੇ ਨੌਜਵਾਨਾਂ ‘ਤੇ ਕੇਂਦਰਿਤ ਫ਼ਿਲਮ ਨਿਰਮਾਣ ਦੀ ਯੋਜਨਾ ਕਰ ਰਹੀ ਹੈ। ਉਸ ਦੇ ਪਤੀ ਸਾਹਿਲ ਸੰਘਾ ‘ਬਾਰਨ ਫ਼ਰੀ ਐਂਟਰਟੇਨਮੈਂਟ’ ਦੇ ਸਹਿ-ਮਾਲਿਕ ਹਨ ਅਤੇ ਇਸ ਬੈਨਰ ਹੇਠਾ ਬਣ ਰਹੀ ਫ਼ਿਲਮ ‘ਲਵ ਬ੍ਰੇਕਅੱਪਸ ਜ਼ਿੰਦਗੀ’ ਅਤੇ ‘ਬੋਬੀ ਜਾਸੂਸ’ ਵਰਗੀਆਂ ਫ਼ਿਲਮਾਂ ਨਿਰਮਾਣ ਕਰ ਚੁੱਕੇ ਹਨ। ਅਦਾਕਾਰਾ ਦੀਆ ਮਿਰਜਾ ਨੇ ਪੀਟੀਆਈ ਭਾਸ਼ਾ ਨੂੰ ਦੱਸਿਆ, ”ਅਸੀਂ ਡ੍ਰਾਮਾ ਫ਼ਿਲਮਾਂ ‘ਤੇ ਕੰਮ ਕਰ ਰਹੇ ਹਾਂ। ਇੱਕ ਰੋਮਾਂਟਿਕ ਡ੍ਰਾਮਾ ਅਤੇ ਨੌਜਵਾਨ ‘ਤੇ ਅਧਾਰਿਤ ਫ਼ਿਲਮ ਹੈ।” ਫ਼ਿਲਮ ‘ਰਹਿਣਾ ਹੈ ਤੇਰੇ ਦਿਲ ਮੇ’, ‘ਲਗੇ ਰਹੋ ਮੁੰਨਾ ਭਾਈ’ ਅਤੇ ‘ਹਨੀਮੂਨ ਟ੍ਰੈਵਲਜ਼: ਪ੍ਰਾਈਵੇਟ ਲਿਮਟਿਡ’ ਵਰਗੀਆਂ ਫ਼ਿਲਮਾਂ ‘ਚ ਕੰਮ ਕਰ ਚੁੱਕੀ ਇਹ 35 ਸਾਲਾਂ ਅਦਾਕਾਰਾ ਦੀਆ ਨੇ ਹਾਲਾਂਕਿ ਆਪਣੀ ਪ੍ਰੋਡਕਸ਼ਨ ਕੰਪਨੀ ਵਲੋਂ ਬਣਾਈ ਫ਼ਿਲਮ ‘ਚ ਐਕਟਿੰਗ ਕਰਨ ਲਈ ਮਨਾ ਨਹੀਂ ਕੀਤਾ।