ਕਮਲ ਹਾਸਨ ਨਾਲ ਕੰਮ ਕਰਨ ਦੀ ਇੱਛਾ ਰੱਖਦੀ ਹੈ ਸਨਾ ਸ਼ੇਖ!

flimy-duniya1ਆਪਣੀ ਫ਼ਿਲਮ ‘ਦੰਗਲ’ ‘ਚ ਗੀਤਾ ਫ਼ੋਗਟ ਦਾ ਕਿਰਦਾਰ ਨਿਭਾਉਣ ਫ਼ਾਤਿਮਾ ਸਨਾ ਸ਼ੇਖ ਆਪਣੀ ਫ਼ਿਲਮ ਦੀ ਧਮਾਕੇਦਾਰ ਸਫ਼ਲਤਾ ਤੋਂ ਬਾਅਦ ਇੱਕ ਵਾਰ ਫ਼ਿਰ ਤੋਂ ਹਿੰਦੀ ਸਿਨੇਮਾ ਅਤੇ ਟਾਲੀਵੁੱਡ ਦੇ ਸੁਪਰਸਟਾਰ ਅਭਿਨੇਤਾ ਕਮਲ ਹਸਨ ਨਾਲ ਕੰਮ ਕਰਨ ਦੀ ਇੱਛਾ ਰੱਖਦੀ ਹੈ। ਦੱਸਣਾ ਚਾਹੁੰਦੇ ਹਾਂ ਕਿ 1997 ‘ਚ ਆਈ ਇਸ ਫ਼ਿਲਮ ‘ਚਾਚੀ 420’ ‘ਚ ਫ਼ਾਤਿਮਾ ਨੇ ‘ਭਾਰਤੀ’  ਦਾ ਕਿਰਦਾਰ ਨਿਭਾਇਆ। ਹਾਲ ਹੀ ‘ਚ ਰਿਲੀਜ਼ ਹੋਈ ਉਸ ਦੀ ਫ਼ਿਲਮ ‘ਦੰਗਲ’ ‘ਚ ਗੀਤਾ ਫ਼ੋਗਟ ਦਾ ਕਿਰਦਾਰ ਨੂੰ ਕਾਫ਼ੀ ਸਰਾਹਿਆ ਗਿਆ। ਇਸ ਫ਼ਿਲਮ ‘ਚ ਉਸ ਨੇ ਆਮਿਰ ਖ਼ਾਨ ਦੀ ਬੇਟੀ ਦਾ ਕਿਰਦਾਰ ਨਿਭਾਇਆ ਹੈ। ਫ਼ਾਤਿਮਾ ਨੇ ਕਿਹਾ, ”ਜਦੋਂ ਉਸ ਨੇ ਚਾਚੀ 420 ‘ਚ ਕੰਮ ਕੀਤਾ ਸੀ, ਉਸ ਸਮੇਂ ਉਹ ਬਹੁਤ ਛੋਟੀ ਸੀ। ਜ਼ਿਆਦਾ ਕੁਝ ਯਾਦ ਤਾਂ ਨਹੀਂ, ਬਸ ਇੰਨਾ ਪਤਾ ਹੈ ਕਿ ਕਮਲ ਹਸਨ ਸਰ ਨਾਲ ਵਧੀਆ ਸਮਾਂ ਬਤੀਤ ਕੀਤਾ ਸੀ। ਮੈਂ ਇੱਕ ਵਾਰ ਫ਼ਿਰ ਤੋਂ ਉਨ੍ਹਾਂ ਨਾਲ ਕੰਮ ਕਰਨਾ ਚਾਹੁੰਦੀ ਹਾਂ।”