ਅਭਿਨੇਤਰੀ ਸ਼ਰਧਾ ਕਪੂਰ ਤੇ ਅਭਿਨੇਤਾ ਫ਼ਰਹਾਨ ਅਖਤਰ ਦੇ ਅਫ਼ੇਅਰ ਤੇ ਲਿਵ-ਇਨ ਰਿਲੇਸ਼ਨ ‘ਚ ਰਹਿਣ ਦੀਆਂ ਖਬਰਾਂ ਕਾਫ਼ੀ ਚਰਚ ‘ਚ ਰਹੀਆਂ ਹਨ। ਸ਼ਰਧਾ ਕਪੂਰ ਤੇ ਫ਼ਰਹਾਨ ਅਖਤਰ ਫ਼ਿਲਮ ‘ਰਾਕਆਨ 2’ ‘ਚ ਇੱਕੱਠੇ ਨਜ਼ਰ ਆਏ ਸਨ। ਉਦੋਂ ਤੋਂ ਹੀ ਦੋਵਾਂ ਦੇ ਅਫ਼ੇਅਰ ਦੀਆਂ ਚਰਚਾਵਾਂ ਜ਼ੋਰਾਂ ‘ਤੇ ਹਨ। ਹਾਲ ਹੀ ‘ਚ ਫ਼ਰਹਾਨ ਅਖਤਰ ਤੇ ਉਨ੍ਹਾਂ ਦੀ ਪਤਨੀ ਅਧੁਨਾ ਦਾ 16 ਸਾਲ ਪੁਰਾਣਾ ਵਿਆਹ ਟੁੱਟਾ ਹੈ, ਜਿਸ ਦੀ ਵਜ੍ਹਾ ਸ਼ਰਧਾ ਨੂੰ ਦੱਸਿਆ ਗਿਆ ਸੀ।
ਹੁਣ ਦੋਵਾਂ ਦੇ ਰਿਸ਼ਤੇ ਨੂੰ ਲੈ ਕੇ ਖੁਦ ਸ਼ਰਧਾ ਤੇ ਉਨ੍ਹਾਂ ਦੇ ਪਿਤਾ ਸ਼ਕਤੀ ਕਪੂਰ ਨੇ ਬਿਆਨ ਦਿੱਤਾ ਹੈ। ਬਾਂਬੇ ਟਾਈਮਜ਼ ਨੂੰ ਇੱਕ ਇੰਟਰਵਿਊ ‘ਚ ਦੱਸਦਿਆਂ ਸ਼ਰਧਾ ਨੇ ਕਿਹਾ, ‘ਮੈਨੂੰ ਕਿਸੇ ਨੇ ਫ਼ੋਨ ਕਰਕੇ ਉਸ ਆਰਟੀਕਲ ਬਾਰੇ ਦੱਸਿਆ। ਮੈਨੂੰ ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਹੈ ਕਿਉਂਕਿ ਇਸ ‘ਚ ਕੋਈ ਸੱਚਾਈ ਨਹੀਂ ਸੀ ਪਰ ਜਦੋਂ ਇਸ ਦਾ ਅਸਰ ਮੇਰੇ ਪਿਤਾ, ਆਂਟੀ ਤੇ ਸਹਿ-ਕਲਾਕਾਰ ਤਕ ਜਾਂਦਾ ਹੈ ਤਾਂ ਮੈਨੂੰ ਇਸ ਨਾਲ ਤਕਲੀਫ਼ ਹੁੰਦੀ ਹੈ।’
ਉਥੇ ਸ਼ਕਤੀ ਕਪੂਰ ਨੇ ਚੁੱਪੀ ਤੋੜਦਿਆਂ ਕਿਹਾ ਕਿ ਸ਼ਰਧਾ ਕੋਲ ਤਿੰਨ ਘਰ ਹਨ, ਜਿਨ੍ਹਾਂ ‘ਚੋਂ ਇੱਕ ਉਨ੍ਹਾਂ ਨੇ ਗਿਫ਼ਟ ਕੀਤਾ ਹੈ। ਇਸ ਤੋਂ ਇਲਾਵਾ ਸ਼ਰਧਾ ਘਰ ‘ਚ ਰਹਿਣ ਵਾਲੀ ਲੜਕੀ ਹੈ ਤੇ ਉਨ੍ਹਾਂ ਨੂੰ ਯਾਦ ਨਹੀਂ ਆਉਂਦਾ ਕਿ ਉਹ ਰਾਤ ਨੂੰ ਕਿਹੜੇ ਘਰ ‘ਚ ਸੁੱਤੀ ਹੋਵੇਗੀ। ਰਾਤ ‘ਚ ਕਿਤੇ ਹੋਰ ਸੌਣ ‘ਚ ਸ਼ਰਧਾ ਬਿਲਕੁਲ ਵੀ ਸਹਿਜ ਮਹਿਸੂਸ ਨਹੀਂ ਕਰਦੀ।











