ਨਵੀਂ ਦਿੱਲੀ— ਝਾਰਖੰਡ ਦੇ ਗੋਂਡਾ ਜ਼ਿਲੇ ‘ਚ ਰਾਜਮਹਿਲ ਖਾਣ ਹਾਦਸੇ ‘ਚ ਮਰਨ ਵਾਲਿਆਂ ਦੀ ਗਿਣਤੀ 17 ਹੋ ਗਈ ਹੈ। ਕੋਲਾ ਮੰਤਰਾਲੇ ਨੇ ਅੱਜ ਇੱਥੇ ਦੱਸਿਆ ਕਿ ਰਾਸ਼ਟਰੀ ਆਫ਼ਤ ਪ੍ਰਬੰਧਨ ਵਿਭਾਗ, ਪੂਰਵੀ ਕੋਲਫੀਲਡ ਲਿਮਟਡ, ਭਾਰਤ ਕੋਕਿੰਗ ਕੋਲ ਲਿਮਟਡ, ਝਾਰਖੰਡ ਸਰਕਾਰ ਅਤੇ ਵਿਸੇਸ਼ਕ ਲਗਾਤਾਰ ਬਚਾਅ ਮੁਹਿੰਮ ਅਤੇ ਰਾਹਤ ਕੰਮ ‘ਚ ਲੱਗੇ ਹਨ। ਮੰਤਰਾਲੇ ਨੇ ਅੱਜ ਦੁਪਹਿਰ ਬਾਅਦ ਇਕ ਵਜੇ ਤੱਕ ਦੀ ਸਥਿਤੀ ਬਾਰੇ ਜਾਣਕਾਰੀ ਸਾਝੀ ਕਰਦੇ ਹੋਏ ਕਿਹਾ ਕਿ ਹਾਦਸੇ ‘ਚ ਮਾਰੇ ਗਏ ਲੋਕਾਂ ਦੀ ਗਿਣਤੀ 17 ਹੋ ਗਈ ਹੈ। ਪੂਰਵੀ ਕੋਲਫ਼ੀਲਡ ਲਿਮਟਡ ਪ੍ਰਬੰਧਨ ਪੀੜਤ ਕਰਮੀਆਂ ਦੇ ਪਰਿਵਾਰਾਂ ਨੂੰ ਸੰਪਰਕ ਕਰ ਰਿਹਾ ਹੈ ਅਤੇ ਉਨ੍ਹਾਂ ਨੂੰ ਜਰੂਰੀ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ। ਖੇਤਰ ‘ਚ ਕਾਨੂੰਨ ਅਤੇ ਵਿਵਸਥਾ ਦੀ ਸਥਿਤੀ ਕੰਟਰੋਲ ‘ਚ ਹੈ।















