2017 ਦੀ ਜੰਗ ਜਿੱਤ ਕੇ ਪੰਜਾਬ ਨੂੰ ਬਣਾਵਾਂਗੇ ਮਿਸਾਲ : ਸੁਖਬੀਰ

9ਅੰਮ੍ਰਿਤਸਰ : 2017 ਦੀਆਂ ਜੰਗ ਲੜ ਕੇ ਜਿੱਤਾਂਗੇ ਅਤੇ ਅਗਲੇ ਪੰਜ ਸਾਲਾਂ ਵਿਚ ਪੰਜਾਬ ਦੀ ਤਰੱਕੀ ਹੋਰ ਤੇਜ਼ ਕਰਕੇ ਅਜਿਹਾ ਪੰਜਾਬ ਬਣਾਵਾਂਗੇ ਜਿਸ ਦੀ ਪੂਰੇ ਦੇਸ਼ ਵਿਚ ਮਿਸਾਲ ਬਣ ਜਾਵੇਗੀ। ਇਹ ਕਹਿਣਾ ਹੈ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦਾ। ਸੁਖਬੀਰ ਨਵੇਂ ਸਾਲ ਦੀ ਆਮਦ ‘ਤੇ ਆਪਣੀ ਪਤਨੀ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਕੈਬਨਿਟ ਬਿਕਰਮ ਮਜੀਠੀਆ ਨਾਲ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪਹੁੰਚੇ ਸਨ।
ਇਸ ਮੌਕੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਕਿਹਾ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਉਹ ਵਿਕਾਸ ਦੇ ਮੁੱਦੇ ‘ਤੇ ਲੜਨਗੇ ਅਤੇ ਜਿੱਤ ਹਾਸਲ ਕਰਕੇ ਪੰਜਾਬ ਦਾ ਵਿਕਾਸ ਜਾਰੀ ਰੱਖਣਗੇ। ਇਸ ਦੌਰਾਨ ਬਾਦਲ ਪਰਿਵਾਰ ਵਲੋਂ ਸਮੂਹ ਪੰਜਾਬੀਆਂ ਅਤੇ ਕੌਮ ਨੂੰ ਨਵੇਂ ਸਾਲ 2017 ਦੀ ਵਧਾਈ ਦਿੱਤੀ ਗਈ ਹੈ।