ਇੰਫਾਲ – ਮਣੀਪੁਰ ਦੇ ਇੰਫਾਲ ਪੱਛਮੀ ਜ਼ਿਲ੍ਹੇ ’ਚ ਕੋਂਥੋਈਜਾਮ ਵਿਧਾਨ ਸਭਾ ਹਲਕੇ ਦੇ ਭਾਜਪਾ ਵਿਧਾਇਕ ਦੇ ਘਰ ਦੇ ਬਾਹਰ ਇਸ ਸਾਲ ਅਗਸਤ ’ਚ ਹੋਏ ਧਮਾਕੇ ਅਤੇ ਨਵੇਂ ਮੈਂਬਰ ਭਰਤੀ ਕਰਨ ਲਈ ਜ਼ਿੰਮੇਵਾਰ ਇਕ ਪਾਬੰਦੀਸ਼ੁਦਾ ਸੰਗਠਨ ਦੇ 7 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਉਸ਼ਾਮ ਰਾਕੇਸ਼ ਸਿੰਘ, ਏ ਜੇਟ ਮੇਈਤੇਈ, ਨੌਰੇਮ ਲਾਂਥੋਈਬਾਹ ਸਿੰਘ, ਏਕਪਮ ਸਟੀਫਨ ਮੇਈਤੇਈ ਤੇ ਇਕ ਨਾਬਾਲਗ ਵਜੋਂ ਹੋਈ ਹੈ।
2 ਔਰਤਾਂ ਯੁਮਨਮ ਅਥੋਈਬੇਈ ਚਾਨੂ (19) ਅਤੇ ਆਰ.ਕੇ. ਦਯਾਪਤੀ ਦੇਵੀ ਨੂੰ ਵੀ ਧਮਾਕੇ ’ਚ ਸ਼ਾਮਲ ਹੋਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਇਕ ਪੁਲਸ ਅਧਿਕਾਰੀ ਨੇ ਕਿਹਾ ਕਿ ਇਕ ਨਾਬਾਲਗ ਨੂੰ ਸੰਗਠਨ ’ਚ ਸ਼ਾਮਲ ਹੋਣ ਤੋਂ ਬਚਾਇਆ ਗਿਆ ਹੈ।















