ਜਲੰਧਰ ਵਿਖੇ ਵੋਡਾਫੋਨ ਦੇ ਦਫ਼ਤਰ ‘ਚ ਲੱਗੀ ਅੱਗ, ਮਚੀ ਹਫ਼ੜਾ-ਦਫ਼ੜੀ

ਜਲੰਧਰ ਜਲੰਧਰ ਦੇ ਕਚਹਿਰੀ ਚੌਂਕ ਨੇੜੇ ਸਥਿਤ ਵੋਡਾਫੋਨ ਦੇ ਇਕ ਦਫ਼ਤਰ ‘ਚ ਅੱਗ ਲੱਗਣ ਦੀ ਘਟਨਾ ਵਾਪਰੀ ਹੈ। ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀ ਟੀਮ ਨੇ ਮੌਕੇ ‘ਤੇ ਪਹੁੰਚ ਕੇ ਅੱਗ ‘ਤੇ ਕਾਬੂ ਪਾਇਆ। ਫਾਇਰਮੈਨ ਨਰੇਸ਼ ਕੁਮਾਰ ਨੇ ਦੱਸਿਆ ਕਿ ਕੰਟਰੋਲ ਰੂਮ ਨੂੰ ਕਚਹਿਰੀ ਚੌਂਕ ਨੇੜੇ ਵੋਡਾਫੋਨ ਦਫ਼ਤਰ ‘ਚ ਅੱਗ ਲੱਗਣ ਦੀ ਜਾਣਕਾਰੀ ਮਿਲੀ ਸੀ। ਜਦੋਂ ਟੀਮ ਮੌਕੇ ‘ਤੇ ਪਹੁੰਚੀ ਤਾਂ ਦਫ਼ਤਰ ਦਾ ਸ਼ਟਰ ਬੰਦ ਸੀ। ਫਾਇਰ ਅਮਲੇ ਨੇ ਕਿਸੇ ਤਰ੍ਹਾਂ ਸ਼ਟਰ ਚੁੱਕਿਆ ਅਤੇ ਅੰਦਰ ਪਾਣੀ ਪਾ ਕੇ ਅੱਗ ‘ਤੇ ਕਾਬੂ ਪਾਇਆ।
ਪਲਾਸਟਿਕ ਅਤੇ ਲੱਕੜ ਦੇ ਸਾਮਾਨ ਕਾਰਨ ਫੈਲੀ ਅੱਗ
ਦੱਸਿਆ ਜਾ ਰਿਹਾ ਹੈ ਕਿ ਦਫ਼ਤਰ ਅੰਦਰ ਵੱਡੀ ਮਾਤਰਾ ‘ਚ ਪਲਾਸਟਿਕ ਫਰਨੀਚਰ ਅਤੇ ਲੱਕੜ ਦਾ ਸਾਮਾਨ ਮੌਜੂਦ ਸੀ, ਜਿਸ ਕਾਰਨ ਅੱਗ ਤੇਜ਼ੀ ਨਾਲ ਭੜਕ ਗਈ। ਫ਼ਿਲਹਾਲ ਅੱਗ ਲੱਗਣ ਦੇ ਸਹੀ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ ਪਰ ਕਿਹਾ ਜਾ ਰਿਹਾ ਹੈ ਅੱਗ ਸ਼ਾਰਟ ਸਰਕਿਟ ਕਾਰਨ ਲੱਗੀ।