ਨਵੀਂ ਦਿੱਲੀ – ਦਿੱਲੀ ਸਮੇਤ ਚਾਰ ਹਾਈ ਕੋਰਟਾਂ ‘ਚ ਸ਼ਨੀਵਾਰ ਨੂੰ 14 ਜੱਜ ਨਿਯੁਕਤ ਕੀਤੇ ਗਏ। ਕਾਨੂੰਨ ਮੰਤਰਾਲੇ ਦੀਆਂ ਵੱਖ-ਵੱਖ ਸੂਚਨਾਵਾਂ ਅਨੁਸਾਰ, ਦਿੱਲੀ ਹਾਈ ਕੋਰਟ ‘ਚ 2 ਜੱਜ ਅਤੇ 5 ਵਾਧੂ ਜੱਜ ਨਿਯੁਕਤ ਕੀਤੇ ਗਏ ਹਨ, ਜਦੋਂ ਕਿ ਜੰਮੂ-ਕਸ਼ਮੀਰ ਅਤੇ ਲੱਦਾਖ ਹਾਈ ਕੋਰਟ ‘ਚ ਇਕ ਜੱਜ ਨਿਯੁਕਤ ਕੀਤਾ ਗਿਆ ਹੈ।
ਝਾਰਖੰਡ ਹਾਈ ਕੋਰਟ ‘ਚ ਤਿੰਨ ਜੱਜ ਅਤੇ ਕਰਨਾਟਕ ਹਾਈ ਕੋਰਟ ‘ਚ ਤਿੰਨ ਵਾਧੂ ਜੱਜ ਨਿਯੁਕਤ ਕੀਤੇ ਗਏ ਹਨ। ਨਿਆਂਇਕ ਅਧਿਕਾਰੀਆਂ ਅਤੇ ਵਕੀਲਾਂ ਨੂੰ ਹਾਈ ਕੋਰਟਾਂ ‘ਚ ਜੱਜ ਨਿਯੁਕਤ ਕੀਤਾ ਗਿਆ ਹੈ। ਵਾਧੂ ਜੱਜਾਂ ਨੂੰ ਆਮ ਤੌਰ ‘ਤੇ 2 ਸਾਲਾਂ ਦੀ ਮਿਆਦ ਲਈ ਨਿਯੁਕਤ ਕੀਤਾ ਜਾਂਦਾ ਹੈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਸਥਾਈ ਜੱਜ ਵਜੋਂ ਤਰੱਕੀ ਦਿੱਤੀ ਜਾਂਦੀ ਹੈ।















