ਅਸ਼ਵਿਨ ਦਾ 500 ਦੌੜਾਂ ਅਤੇ 50 ਵਿਕਟਾਂ ਦਾ ਡਬਲ

sports-news-300x150ਮੋਹਾਲੀ: ਦੁਨੀਆ ਦੇ ਨੰਬਰ ਇੱਕ ਆਲਰਾਊਂਡਰ ਰਵੀਚੰਦਰਨ ਅਸ਼ਵਿਨ ਨੇ ਸਾਲ 2016 ‘ਚ 500 ਦੌੜਾਂ ਅਤੇ 50 ਵਿਕਟਾਂ ਦਾ ਡਬਲ ਪੂਰਾ ਕਰ ਲਿਆ ਹੈ ਅਤੇ ਇਹ ਉਪਲੱਬਧੀ ਹਾਸਲ ਕਰਨ ਵਾਲਾ ਉਹ ਦੂਜਾ ਭਾਰਤੀ ਖਿਡਾਰੀ ਬਣ ਗਿਆ ਹੈ। ਅਸ਼ਵਿਨ ਨੇ ਇਥੇ ਇਗਲੈਂਡ ਖਿਲਾਫ਼ ਚੱਲ ਰਹੇ ਤੀਜੇ ਕ੍ਰਿਕਟ ਟੈਸਟ ਦੇ ਦੂਜੇ ਦਿਨ ਆਪਣੀ ਅਜੇਤੂ 57 ਦੌੜਾਂ ਦੀ ਪਾਰੀ ਦੌਰਾਨ ਇਹ ਉਪਲੱਬਧੀ ਹਾਸਲ ਕੀਤੀ। ਅਸ਼ਵਿਨ ਨੇ ਇਸ ਸਾਲ 56 ਵਿਕਟਾਂ ਲੈ ਕੇ ਆਪਣੀਆਂ ਵਿਕਟਾਂ ਦੀ ਗਿਣਤੀ 530 ਤਕ ਪਹੁੰਚਾ ਦਿੱਤੀ। ਅਸ਼ਵਿਨ ਨੇ ਸਿਰਫ਼ 10 ਟੈਸਟਾਂ ‘ਚ ਇਹ ਕਾਰਨਾਮਾ ਕੀਤਾ ਹੈ। ਅਸ਼ਵਿਨ 2016 ‘ਚ ਇਹ ਕਾਰਨਾਮਾ ਕਰਨ ਵਾਲਾ ਪਹਿਲਾ ਖਿਡਾਰੀ ਹੈ। ਇਹੀ ਨਹੀਂ, ਪਿਛਲੇ 7 ਸਾਲਾਂ ‘ਚ ਉਹ ਇਹ ਡਬਲ ਬਣਾਉਣ ਵਾਲਾ ਪਹਿਲਾ ਖਿਡਾਰੀ ਹੈ। ਆਸਟ੍ਰੇਲੀਆ ਦੇ ਮਿਸ਼ੇਲ ਜਾਨਸਨ ਨੇ 2009 ‘ਚ 13 ਟੈਸਟਾਂ ‘ਚ 500 ਦੌੜਾਂ ਬਣਾਈਆਂ ਸਨ ਅਤੇ 63 ਵਿਕਟਾਂ ਲਈਆਂ ਸਨ।