ਭਾਰਤ ਨੇ 8 ਵਿਕਟਾਂ ਨਾਲ ਜਿੱਤਿਆ ਮੋਹਾਲੀ ਟੈੱਸਟ, ਸੀਰੀਜ਼ ‘ਚ 2-0 ਨਾਲ ਅੱਗੇ

sports-news-300x150ਮੋਹਾਲੀ: ਭਾਰਤ ਨੇ ਆਪਣੀ ਸਪਿਨ ਤਿਕੜੀ ਰਵੀਚੰਦਰਨ ਅਸ਼ਵਿਨ, ਰਵਿੰਦਰ ਜਡੇਜਾ ਅਤੇ ਜਯੰਤ ਯਾਦਵ ਦੇ ਖਤਰਨਾਕ ਪ੍ਰਦਰਸ਼ਨ ਦੇ ਬਾਅਦ ਓਪਨਰ ਪਾਰਥਿਵ ਪਟੇਲ ਦੇ ਅਜੇਤੂ 67 ਦੌੜਾਂ ਦੇ ਦਮ ‘ਤੇ ਆਪਣੇ ਗੜ੍ਹ ਮੋਹਾਲੀ ‘ਚ ਆਪਣਾ ਦਬਦਬਾ ਕਾਇਮ ਰਖਦੇ ਹੋਏ ਇੰਗਲੈਂਡ ਨੂੰ ਤੀਜੇ ਕ੍ਰਿਕਟ ਟੈਸਟ ਦੇ ਚੌਥੇ ਦਿਨ ਮੰਗਲਵਾਰ ਨੂੰ 8 ਵਿਕਟਾਂ ਨਾਲ ਹਰਾ ਕੇ 5 ਮੈਚਾਂ ਦੀ ਸੀਰੀਜ਼ ‘ਚ 2-0 ਦੀ ਮਜ਼ਬੂਤ ਬੜ੍ਹਤ ਬਣਾ ਲਈ ਹੈ।
ਭਾਰਤ ਨੂੰ ਮਿਲਿਆ ਸੀ ਜਿੱਤ ਦੇ ਲਈ 103 ਦੌੜਾਂ ਦਾ ਟੀਚਾ:ਭਾਰਤ ਨੇ ਇੰਗਲੈਂਡ ਨੂੰ ਦੂਜੀ ਪਾਰੀ ‘ਚ 236 ਦੌੜਾਂ ਨਾਲ ਨਿਪਟਾਇਆ ਅਤੇ ਉਸ ਨੂੰ ਜਿਤ ਦੇ ਲਈ 103 ਦੌੜਾਂ ਦਾ ਟੀਚਾ ਮਿਲਿਆ। ਭਾਰਤ ਨੇ 20.2 ਓਵਰ ‘ਚ ਦੋ ਵਿਕਟਾਂ ‘ਤੇ 104 ਦੌੜਾਂ ਬਣਾ ਕੇ ਸ਼ਾਨਦਾਰ ਜਿੱਤ ਆਪਣੇ ਨਾਂ ਕੀਤੀ ਅਤੇ ਮੋਹਾਲੀ ‘ਚ ਜਿੱਤ ਦਾ ਚੌਕਾ ਲਗਾਇਆ। ਭਾਰਤ ਮੋਹਾਲੀ ਦੇ ਇਸ ਮੈਦਾਨ ‘ਚ ਪਿਛਲੇ 22 ਸਾਲਾਂ ਤੋਂ ਅਜੇਤੂ ਚਲ ਰਿਹਾ ਹੈ ਅਤੇ ਇਸ ਸਿਲਸਿਲੇ ਨੂੰ ਉਸ ਨੇ ਇਸ ਮੁਕਾਬਲੇ ‘ਚ ਵੀ ਬਰਕਾਰ ਰਖਿਆ।
ਮੋਹਾਲੀ ‘ਚ ਹਰਾਉਣਾ ਮੁਸ਼ਕਲ
ਵਿਰਾਟ ਕੋਹਲੀ ਦੇ ਧਾਕੜਾਂ ਨੇ ਮੋਹਾਲੀ ‘ਚ ਟੀਮ ਇੰਡੀਆ ਦੀ ਜਿੱਤ ਦਾ ਚੌਕਾ ਲਗਾਇਆ। ਭਾਰਤ ਨੇ ਇੱਥੇ ਪਿਛਲੇ 3 ਮੈਚਾਂ ‘ਚ 2 ਵਾਰ ਆਸਟ੍ਰੇਲੀਆ ਅਤੇ 1 ਵਾਰ ਦੱਖਣੀ ਅਫ਼ਰੀਕਾ ਨੂੰ ਹਰਾਇਆ ਸੀ। ਭਾਰਤ ਨੇ ਇਸ ਵਾਰ ਮੋਹਾਲੀ ‘ਚ ਇੰਗਲੈਂਡ ਨੂੰ ਹਰਾਇਆ ਹੈ।