ਪੰਜਾਬ ਕਾਂਗਰਸ ਨੇ ਚੋਣਾਂ ਲਈ ਖਿੱਚੀ ਤਿਆਰੀ! 3 ਨਵੇਂ ਕਾਰਜਕਾਰੀ ਪ੍ਰਧਾਨਾਂ ਨੂੰ ਸੌਂਪੀਆਂ ਅਹਿਮ ਜ਼ਿੰਮੇਵਾਰੀਆਂ

ਜਲੰਧਰ/ਚੰਡੀਗੜ੍ਹ -ਪੰਜਾਬ ਕਾਂਗਰਸ ਨੇ ਆਪਣੇ ਤਿੰਨ ਨਵ-ਨਿਯੁਕਤ ਕਾਰਜਕਾਰੀ ਪ੍ਰਧਾਨਾਂ ਦੀਆਂ ਜ਼ਿੰਮੇਵਾਰੀਆਂ ਤੈਅ ਕਰ ਦਿੱਤੀਆਂ ਹਨ। ਪਾਰਟੀ ਨੇ ਉਨ੍ਹਾਂ ਨੂੰ ਵੱਖ-ਵੱਖ ਵਿਧਾਨ ਸਭਾ ਹਲਕਿਆਂ, ਫਰੰਟਲ ਸੰਗਠਨਾਂ ਅਤੇ ਪਾਰਟੀ ਦੇ ਵੱਖ-ਵੱਖ ਵਿਭਾਗਾਂ ਦੀ ਜ਼ਿੰਮੇਵਾਰੀ ਸਬੰਧਤ ਏ. ਆਈ. ਸੀ. ਸੀ. ਸਕੱਤਰਾਂ ਨਾਲ ਤਾਲਮੇਲ ’ਚ ਸੌਂਪੀ ਹੈ। ਪਾਰਟੀ ਮੁਤਾਬਕ ਸੁਖਵਿੰਦਰ ਸਿੰਘ ਡੈਨੀ ਏ. ਆਈ. ਸੀ. ਸੀ. ਸਕੱਤਰ ਸੂਰਜ ਠਾਕੁਰ ਨਾਲ ਕਾਰਜ ਕਰਨਗੇ। ਉਨ੍ਹਾਂ ਨੂੰ ਉਹੀ ਵਿਧਾਨ ਸਭਾ ਹਲਕੇ, ਫਰੰਟਲ ਸੰਗਠਨ ਅਤੇ ਪਾਰਟੀ ਵਿਭਾਗ ਸੌਂਪੇ ਗਏ ਹਨ, ਜਿਨ੍ਹਾਂ ਦੀ ਜ਼ਿੰਮੇਵਾਰੀ ਮੌਜੂਦਾ ਸਮੇਂ ’ਚ ਸੂਰਜ ਠਾਕੁਰ ਕੋਲ ਹੈ।
ਇਸੇ ਤਰ੍ਹਾਂ, ਸੰਗਤ ਸਿੰਘ ਗਿਲਜੀਆਂ ਏ. ਆਈ. ਸੀ. ਸੀ. ਸਕੱਤਰ ਰਵਿੰਦਰ ਦਲਵੀ ਨਾਲ ਤਾਲਮੇਲ ਕਰਨਗੇ। ਉਨ੍ਹਾਂ ਨੂੰ ਦਲਵੀ ਅਧੀਨ ਆਉਣ ਵਾਲੇ ਵਿਧਾਨ ਸਭਾ ਹਲਕਿਆਂ, ਫਰੰਟਲ ਸੰਗਠਨਾਂ ਅਤੇ ਪਾਰਟੀ ਵਿਭਾਗਾਂ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਉੱਥੇ ਹੀ ਰਾਜ ਕੁਮਾਰ ਵੇਰਕਾ ਏ. ਆਈ. ਸੀ. ਸੀ. ਸਕੱਤਰ ਹੀਨਾ ਕਾਵਰੇ ਨਾਲ ਕਾਰਜ ਕਰਨਗੇ ਅਤੇ ਉਨ੍ਹਾਂ ਅਧੀਨ ਆਉਣ ਵਾਲੇ ਵਿਧਾਨ ਸਭਾ ਹਲਕਿਆਂ, ਫਰੰਟਲ ਸੰਗਠਨਾਂ ਅਤੇ ਪਾਰਟੀ ਵਿਭਾਗਾਂ ਦਾ ਕਾਰਜਭਾਰ ਸੰਭਾਲਣਗੇ। ਪੰਜਾਬ ਕਾਂਗਰਸ ਦਾ ਇਹ ਕਦਮ ਸਾਲ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੰਗਠਨ ਨੂੰ ਹੋਰ ਵਧੇਰੇ ਮਜ਼ਬੂਤ ਬਣਾਉਣ ਅਤੇ ਜ਼ਿੰਮੇਵਾਰੀਆਂ ਦੀ ਪ੍ਰਭਾਵਸ਼ਾਲੀ ਵੰਡ ਯਕੀਨੀ ਬਣਾਉਣ ਦੀ ਦਿਸ਼ਾ ‘ਚ ਅਹਿਮ ਮੰਨਿਆ ਜਾ ਰਿਹਾ ਹੈ।