ਮੁੰਡੇ ਦੇ ਜਿਨਸੀ ਸ਼ੋਸ਼ਣ ਦਾ ਮਾਮਲਾ : ਮਦਰੱਸਾ ਅਧਿਆਪਕ ਨੂੰ 20 ਸਾਲ ਜੇਲ੍ਹ ‘ਚ ਰਹਿਣ ਦੀ ਸਜ਼ਾ

ਹੈਦਰਾਬਾਦ – ਹੈਦਰਾਬਾਦ ਦੀ ਇਕ ਅਦਾਲਤ ਨੇ 2022 ਵਿਚ ਇਕ 11 ਸਾਲਾ ਬੱਚੇ ਦਾ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ ਵਿਚ ਇਕ ਮਦਰੱਸਾ ਅਧਿਆਪਕ ਨੂੰ 20 ਸਾਲ ਜੇਲ੍ਹ ਵਿਚ ਰਹਿਣ ਦੀ ਸਜ਼ਾ ਸੁਣਾਈ ਹੈ। ਮਿਲੀ ਜਾਣਕਾਰੀ ਮੁਤਾਬਕ ਬਾਲਾਪੁਰ ਥਾਣੇ ’ਚ 23 ਮਾਰਚ, 2022 ਨੂੰ ਇਕ ਵਿਅਕਤੀ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਅਨੁਸਾਰ ਉਸ ਦਾ 11 ਸਾਲਾ ਪੁੱਤਰ ਸ਼ਾਹੀਨ ਨਗਰ ਸਥਿਤ ਮਦਰੱਸਾ ਜਾਮੀਆ ਨੂਰੁਲ ਅਨਵਰ ਵਿਚ ਨਿਯਮਿਤ ਤੌਰ ’ਤੇ ਪੜ੍ਹਨ ਜਾਂਦਾ ਸੀ।
ਸ਼ਿਕਾਇਤਕਰਤਾ ਨੇ ਦੇਖਿਆ ਕਿ ਉਸ ਦਾ ਪੁੱਤਰ ਇਕ ਹਫ਼ਤੇ ਤੋਂ ਮਦਰੱਸੇ ਨਹੀਂ ਜਾ ਰਿਹਾ ਸੀ ਅਤੇ ਕਾਫ਼ੀ ਪ੍ਰੇਸ਼ਾਨ ਦਿਖਾਈ ਦੇ ਰਿਹਾ ਸੀ। ਇਸ ਦੌਰਾਨ ਉਸ ਨੇ ਉਸ ਕੋਲੋਂ ਇਸ ਦੀ ਵਜ੍ਹਾ ਪੁੱਛੀ। ਬੱਚੇ ਨੇ ਆਪਣੇ ਪਿਤਾ ਨੂੰ ਦੱਸਿਆ ਕਿ ਉਸ ਦੇ ਮਦਰੱਸੇ ਦਾ ਅਧਿਆਪਕ ਸਈਦ ਨਦੀਮ (22) ਲਗਭਗ ਇਕ ਮਹੀਨਾ ਪਹਿਲਾਂ ਉਸ ਨੂੰ ਜ਼ਬਰਦਸਤੀ ਆਪਣੇ ਘਰ ਲੈ ਗਿਆ, ਜਿੱਥੇ ਉਸ ਨੇ ਉਸ ਦੇ ਕੱਪੜੇ ਲਾਹੇ ਅਤੇ ਉਸ ਦਾ ਜਿਨਸੀ ਸ਼ੋਸ਼ਣ ਕੀਤਾ। ਇਸ ਤੋਂ ਬਾਅਦ ਇਸ ਮਾਮਲੇ ਦੀ ਸ਼ਿਕਾਇਤ ਦਰਜ ਕਰਵਾਈ ਗਈ ਸੀ।