ਕੱਟੜਪੰਥੀਆਂ ਅੱਗੇ ਝੁਕੀ ਪਾਕਿ ਸਰਕਾਰ ! ਦੇਸ਼ ਦੇ ਪ੍ਰਮੁੱਖ ਨਿਊਜ਼ ਚੈਨਲ ‘ਤੇ ਲਾਇਆ Ban

ਇਸਲਾਮਾਬਾਦ : ਪਾਕਿਸਤਾਨ ਸਰਕਾਰ ਨੇ ਕੱਟੜਪੰਥੀਆਂ ਅੱਗੇ ਝੁਕਦੇ ਹੋਏ ਦੇਸ਼ ਦੇ ਪ੍ਰਮੁੱਖ ਨਿਊਜ਼ ਚੈਨਲ ਜੀਓ ਨਿਊਜ਼ ਦੇ ਟੀ.ਵੀ. ਲਾਇਸੈਂਸ ਅਤੇ ਪ੍ਰਸਾਰਣ ‘ਤੇ 15 ਦਿਨਾਂ ਲਈ ਮੁਅੱਤਲ ਕਰ ਦਿੱਤਾ ਹੈ। ਸਰਕਾਰ ਦਾ ਕਹਿਣਾ ਹੈ ਕਿ ਚੈਨਲ ਦੇ ਇਕ ਪ੍ਰੋਗਰਾਮ ਵਿਚ ਦਿਖਾਏ ਗਏ ਦ੍ਰਿਸ਼ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੇ ਹਨ। ਇਸ ਮਾਮਲੇ ਵਿਚ ਹੋਰ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਪਾਕਿਸਤਾਨ ਸਰਕਾਰ ਅਧੀਨ ਕੰਮ ਕਰਨ ਵਾਲੀ ਪਾਕਿਸਤਾਨ ਇਲੈਕਟ੍ਰਾਨਿਕ ਮੀਡੀਆ ਰੈਗੂਲੇਟਰੀ ਅਥਾਰਟੀ ਨੇ ਅੱਧੀ ਰਾਤ ਨੂੰ ਇਕ ਹੁਕਮ ਜਾਰੀ ਕਰ ਕੇ ਜੀਓ ਨਿਊਜ਼ ਦੇ ਟੀ.ਵੀ. ਲਾਇਸੈਂਸ ਅਤੇ ਪ੍ਰਸਾਰਣ ਨੂੰ 15 ਦਿਨਾਂ ਲਈ ਮੁਅੱਤਲ ਕਰ ਦਿੱਤਾ। ਹੁਕਮ ਵਿਚ ਕਿਹਾ ਗਿਆ ਹੈ ਕਿ ਜੀਓ ਨਿਊਜ਼ ਨੇ ਸ਼ੁੱਕਰਵਾਰ ਸਵੇਰੇ ਪ੍ਰਸਾਰਿਤ ਹੋਣ ਵਾਲੇ ਆਪਣੇ ਪ੍ਰੋਗਰਾਮ ‘ਸਫ਼ਰ-ਏ-ਇਸ਼ਕ’ ਵਿਚ ਕੁਝ ਦ੍ਰਿਸ਼ ਦਿਖਾਏ, ਜੋ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੇ ਹਨ। ਇਸ ਦੇ ਆਧਾਰ ’ਤੇ ਚੈਨਲ ਵਿਰੁੱਧ ਕਾਰਵਾਈ ਕੀਤੀ ਗਈ ਹੈ।
ਇਹ ਮਾਮਲਾ ਜਾਂਚ ਲਈ ਰੈਗੂਲੇਟਰੀ ਕੌਂਸਲ ਨੂੰ ਭੇਜਿਆ ਗਿਆ ਸੀ। ਇਹ ਮਾਮਲਾ ਅਗਲੀ ਕਾਨੂੰਨੀ ਕਾਰਵਾਈ ਲਈ ਰੈਗੂਲੇਟਰੀ ਕੌਂਸਲ ਨੂੰ ਭੇਜਿਆ ਗਿਆ ਹੈ। ਜਾਂਚ ਤੋਂ ਬਾਅਦ ਪਾਕਿਸਤਾਨੀ ਕਾਨੂੰਨ ਅਨੁਸਾਰ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ। ਰੈਗੂਲੇਟਰੀ ਅਥਾਰਟੀ ਨੇ ਜੀਓ ਨਿਊਜ਼ ਨੂੰ ਪੂਰੇ ਮਾਮਲੇ ਦੀ ਅੰਦਰੂਨੀ ਜਾਂਚ ਕਰਨ ਦੇ ਨਿਰਦੇਸ਼ ਵੀ ਦਿੱਤੇ ਹਨ। ਚੈਨਲ ਨੂੰ ਪ੍ਰੋਗਰਾਮ ਦੇ ਪ੍ਰਸਾਰਣ ਅਤੇ ਇਸ ਨਾਲ ਸਬੰਧਤ ਤੱਥਾਂ ਦੀ ਸਮੀਖਿਆ ਕਰਨ ਅਤੇ ਰਿਪੋਰਟ ਪੇਸ਼ ਕਰਨ ਲਈ ਕਿਹਾ ਗਿਆ ਹੈ।
ਰਿਪੋਰਟਾਂ ਅਨੁਸਾਰ ਇਹ ਕਾਰਵਾਈ ਮਰਕਜ਼ੀ ਜਮੀਅਤ ਅਹਿਲੇ ਹਦੀਸ ਦੇ ਮੁਖੀ ਇਬਤਿਸ਼ਾਮ ਜ਼ਹੀਰ ਦੀ ਸ਼ਿਕਾਇਤ ਤੋਂ ਬਾਅਦ ਕੀਤੀ ਗਈ ਸੀ। ਇਬਤਿਸ਼ਾਮ ਜ਼ਹੀਰ ਨੂੰ ਅੱਤਵਾਦੀ ਸੰਗਠਨ ਲਸ਼ਕਰ-ਏ-ਤਾਇਬਾ ਦੇ ਨੇਤਾ ਹਾਫਿਜ਼ ਮੁਹੰਮਦ ਸਈਦ ਦਾ ਲੰਬੇ ਸਮੇਂ ਤੋਂ ਸਹਿਯੋਗੀ ਵੀ ਦੱਸਿਆ ਜਾਂਦਾ ਹੈ। ਪਾਕਿਸਤਾਨੀ ਸਰਕਾਰ ਨੇ ਸ਼ਿਕਾਇਤ ਮਿਲਣ ਤੋਂ ਬਾਅਦ ਜੀਓ ਨਿਊਜ਼ ਵਿਰੁੱਧ ਇਹ ਕਾਰਵਾਈ ਕੀਤੀ।