CM ਵਿਜੇ ਦੇ ਜਨਮ ਦਿਨ ਮੌਕੇ ਚਿੜੀਆਘਰਾਂ ‘ਚ 21 ਅਤੇ 22 ਜੂਨ ਨੂੰ ਮਿਲੇਗੀ ਮੁਫ਼ਤ ਐਂਟਰੀ

ਚੇਨਈ- ਤਾਮਿਲਨਾਡੂ ਦੇ ਮੁੱਖ ਮੰਤਰੀ ਸੀ. ਜੋਸੇਫ ਵਿਜੇ ਦੇ ਜਨਮ ਦਿਨ ਮੌਕੇ ਸੂਬਾ ਸਰਕਾਰ ਨੇ 21 ਅਤੇ 22 ਜੂਨ ਨੂੰ ਚਿੜੀਆਘਰਾਂ ‘ਚ ਪ੍ਰਵੇਸ਼ ਫੀਸ ਮੁਆਫ਼ ਕਰਨ ਦਾ ਵੀਰਵਾਰ ਨੂੰ ਐਲਾਨ ਕੀਤਾ। ਰਾਜ ਦੇ ਮੰਤਰੀ ਰੰਜੀਤ ਕੁਮਾਰ ਨੇ ਇਸ ਦਾ ਐਲਾਨ ਕਰਦੇ ਹੋਏ ਪੱਤਰਕਾਰਾਂ ਨੂੰ ਦੱਸਿਆ ਕਿ ਇਹ ਪਹਿਲ ਵਿਸ਼ੇਸ਼ ਰੂਪ ਨਾਲ ਨੌਜਵਾਨ ਸੈਲਾਨੀਆਂ ਦੇ ਮਨੋਰੰਜਨ ਲਈ ਕੀਤੀ ਗਈ ਹੈ।
ਮੰਤਰੀ ਨੇ ਕਿਹਾ,”ਬੱਚੇ ਸਾਡੇ ਲਈ ਭਗਵਾਨ ਦੀ ਤਰ੍ਹਾਂ ਹਨ। ਅਸੀਂ ਇਹ ਸਭ ਉਨ੍ਹਾਂ ਦੀ ਖੁਸ਼ੀ ਲਈ ਕੀਤਾ ਹੈ।” ਮੁੱਖ ਮੰਤਰੀ ਵਿਜੇ ਦਾ ਜਨਮ ਦਿਨ 22 ਜੂਨ ਨੂੰ ਹੈ ਅਤੇ ਪ੍ਰਸ਼ਾਸਨ ਦੇ ਇਸ ਮੱਦੇਨਜ਼ਰ ਇਸ 2 ਦਿਨਾਂ ਛੋਟ ਦਾ ਐਲਾਨ ਕੀਤਾ ਹੈ।