ਰਾਹੁਲ ਨੇ ‘ਟਰੇਨ ‘ਚ ਨੌਜਵਾਨ ਦੀ ਮੌਤ’ ਨੂੰ ਲੈ ਕੇ ਸਰਕਾਰ ‘ਤੇ ਵਿੰਨ੍ਹਿਆ ਨਿਸ਼ਾਨਾ, ਰੇਲਵੇ ਨੇ ਕਿਹਾ- ‘ਅਫਵਾਹ ਨਾ ਫੈਲਾਓ’

ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਟਰੇਨ ‘ਚ ਇਕ ਨੌਜਵਾਨ ਦੀ ਮੌਤ ਨਾਲ ਜੁੜਿਆ ਵੀਡੀਓ ਸਾਂਝਾ ਕਰਦੇ ਹੋਏ ਦੋਸ਼ ਲਗਾਇਆ ਹੈ ਕਿ ਸਰਕਾਰ ਆਪਣੇ ਅਰਬਪਤੀ ਦੋਸਤਾਂ ‘ਤੇ ਲੱਖਾਂ ਕਰੋੜਾਂ ਰੁਪਏ ਲੁਟਾ ਦਿੰਦੀ ਹੈ ਪਰ ਆਪਣੇ ਹੀ ਵਿਦਿਆਰਥੀਆਂ ਨੂੰ ਸੁਰੱਖਿਅਤ ਸਫ਼ਰ ਤੱਕ ਨਹੀਂ ਦੇ ਸਕਦੀ। ਰੇਲਵੇ ਨੇ ਉਨ੍ਹਾਂ ਦੇ ਦਾਅਵੇ ਨੂੰ ਅਫਵਾਹ ਦੱਸਦੇ ਹੋਏ ਕਿਹਾ ਕਿ ਪਹਿਲੀ ਨਜ਼ਰ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਸੰਬੰਧਤ ਵਿਅਕਤੀ ਦੀ ਇਹ ਹਾਲਤ ਕਿਸੇ ਮੈਡੀਕਲ ਸਮੱਸਿਆ ਜਾਂ ਥਕਾਵਟ ਨਾਲ ਸੰਬੰਧਤ ਬੀਮਾਰੀ ਕਾਰਨ ਹੋਈ ਸੀ।
ਰਾਹੁਲ ਗਾਂਧੀ ਨੇ ਸੋਮਵਾਰ ਰਾਤ ਕਾਂਗਰਸ ਬੁਲਾਰੇ ਅਤੁਲ ਪਾਟਿਲ ਵਲੋਂ ‘ਐਕਸ’ ‘ਤੇ ਸਾਂਝੇ ਕੀਤੇ ਗਏ ਦਰਦਨਾਕ ਵੀਡੀਓ ਦਾ ਹਵਾਲਾ ਦਿੱਤਾ, ਜਿਸ ‘ਚ ਦਾਅਵਾ ਕੀਤਾ ਗਿਆ ਕਿ ਬਿਹਾਰ ਦੇ ਪਾਟਲੀਪੁੱਤਰ ਸਟੇਸ਼ਨ ‘ਤੇ ਟਰੇਨ ‘ਚ ਬਹੁਤ ਜ਼ਿਆਦਾ ਭੀੜ ਹੋਣ ਕਾਰਨ ਇਕ ਨੌਜਵਾਨ ਦੀ ਮੌਤ ਹੋ ਗਈ। ਨੌਜਵਾਨਾਂ ਅਤੇ ਵਿਦਿਆਰਥੀਆਂ ਦੇ ਵਿਸ਼ੇ ‘ਤੇ ਬੁੱਧਵਾਰ ਨੂੰ ਰਾਜਸਥਾਨ ਦੇ ਕੋਟਾ ਤੋਂ ਵਿਦਿਆਰਥੀ ਸੰਮੇਲਨ ਦੀ ਸ਼ੁਰੂਆਤ ਕਰਨ ਜਾ ਰਹੇ ਰਾਹੁਲ ਗਾਂਧੀ ਨੇ ‘ਐਕਸ’ ‘ਤੇ ਪੋਸਟ ਕੀਤਾ,”ਇਸ ਵੀਡੀਓ ਨੇ ਮੈਨੂੰ ਝੰਜੋੜ ਦਿੱਤਾ। ਇਹ ਉਸ ਭਾਰਤ ਦੇ ਲਾਚਾਰ ਨੌਜਵਾਨ ਹਨ, ਜਿਸ ਦੀ ਸਰਕਾਰ ਆਪਣੇ ਅਰਬਪਤੀ ਦੋਸਤਾਂ ‘ਤੇ ਲੱਖਾਂ ਕਰੋੜਾਂ ਲੁਟਾ ਦਿੰਦੀ ਹੈ ਪਰ ਆਪਣੇ ਹੀ ਵਿਦਿਆਰਥੀਆਂ ਨੂੰ ਇਕ ਸੁਰੱਖਿਅਤ ਸਫ਼ਰ ਤੱਕ ਨਹੀਂ ਦੇ ਸਕਦੀ।” ਉਨ੍ਹਾਂ ਦਾਅਵਾ ਕੀਤਾ ਕਿ ਚੋਣਾਂ ਦੇ ਸਮੇਂ ਇਹੀ ਸਰਕਾਰ ਪੂਰੀਆਂ-ਪੂਰੀਆਂ ਟਰੇਨਾਂ ਦਾ ਇੰਤਜ਼ਾਮ ਕਰ ਲੈਂਦੀ ਹੈ ਅਤੇ ਪ੍ਰੀਖਿਆ ਦੇਣ ਜਾ ਰਹੇ ਵਿਦਿਆਰਥੀਆਂ ਦੇ ਹਿੱਸੇ ‘ਚ ਭੀੜ, ਘੁੱਟਣ ਅਤੇ ਬੇਬਸੀ ਆਉਂਦੀ ਹੈ।
ਕਾਂਗਰਸ ਆਗੂ ਨੇ ਕਿਹਾ,”ਇਸ ਤੋਂ ਵੱਡਾ ਸਬੂਤ ਕੀ ਹੋਵੇਗਾ ਕਿ ਮੋਦੀ ਸਰਕਾਰ ਵਿਦਿਆਰਥੀਆਂ ਦੀ ਗੂੰਜ ਸੁਣਨਾ ਹੀ ਨਹੀਂ ਚਾਹੁੰਦੀ। ਉਨ੍ਹਾਂ ਕਿਹਾ,”ਪਰ ਮੈਂ ਵਾਅਦਾ ਕਰਦਾ ਹਾਂ- ਅਸੀਂ ਇਹ ਆਵਾਜ਼ ਉਨ੍ਹਾਂ ਦੇ ਬੋਲੇ ਕੰਨਾਂ ਤੱਕ ਪਹੁੰਚਾਵਾਂਗੇ। ਹਰ ਵਿਦਿਆਰਥੀ ਨੂੰ ਉਸ ਦਾ ਹੱਕ ਮਿਲੇਗਾ, ਨਿਆਂ ਮਿਲੇਗਾ।” ਕਾਂਗਰਸ ਦੇ ਕਈ ਹੋਰ ਆਗੂਆਂ ਨੇ ਵੀ ਇਸ ਵੀਡੀਓ ਨੂੰ ਸਾਂਝਾ ਕਰ ਕੇ ਸਰਕਾਰ ‘ਤੇ ਨਿਸ਼ਾਨਾ ਵਿੰਨ੍ਹਿਆ। ਰਾਹੁਲ ਗਾਂਧੀ ਦੇ ਪੋਸਟ ਨੂੰ ‘ਰੀਪੋਸਟ’ ਕਰਦੇ ਹੋਏ ਰੇਲਵੇ ਦੇ ਪੂਰਬੀ ਮੱਧ ਜ਼ੋਨ ਨੇ ‘ਐਕਸ’ ‘ਤੇ ਕਿਹਾ,”ਉਕਤ ਘਟਨਾ ਪਾਟਲੀਪੁੱਤਰ ਸਟੇਸ਼ਨ ਦੀ ਨਹੀਂ ਹੈ। ਇਹ ਵੀ ਸਪੱਸ਼ਟਤਾ ਦੱਸਣਾ ਹੈ ਕਿ ਕਿਸੇ ਵੀ ਵਿਅਕਤੀ ਦੀ ਮੌਤ ਨਾਲ ਸੰਬੰਧਤ ਕੋਈ ਵੀ ਸੂਚਨਾ ਕਿਸੇ ਵੀ ਸਰੋਤ ਤੋਂ ਨਹੀਂ ਹੈ। ਕਿਰਪਾ ਅਜਿਹੀ ਕੋਈ ਵੀ ਅਫਵਾਹ ਜਾਂ ਭਰਮ ਨਾ ਫੈਲਾਓ।” ਉਸ ਨੇ ਕਿਹਾ,”ਵੀਡੀਓ ‘ਚ ਦਿਖਾਈ ਦੇ ਰਹੇ ਵਿਅਕਤੀ ਦੀਆਂ ਸਰੀਰਕ ਗਤੀਵਿਧੀਆਂ ਅਤੇ ਸਥਿਤੀ ਦੇ ਆਧਾਰ ‘ਤੇ ਪਹਿਲੀ ਨਜ਼ਰ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਉਕਤ ਵਿਅਕਤੀ ਕਿਸੇ ਮੈਡੀਕਲ ਸਮੱਸਿਆ ਅਤੇ ਥਕਾਵਟ ਸੰਬੰਧੀ ਬੀਮਾਰੀ ਨਾਲ ਪ੍ਰਭਾਵਿਤ ਹੋਇਆ ਹੈ।”