SFJ ਵੱਲੋਂ 6 ਜੂਨ ਨੂੰ “ਦਿੱਲੀ–ਅੰਬਾਲਾ–ਅੰਮ੍ਰਿਤਸਰ” ਰੇਲਵੇ ਲਾਈਨ ਬੰਦ ਕਰਨ ਦਾ ਸੱਦਾ

ਸਿੱਖਸ ਫਾਰ ਜਸਟਿਸ ਵੱਲੋਂ 6 ਜੂਨ 2026 ਨੂੰ ਦਰਬਾਰ ਸਾਹਿਬ ਉੱਤੇ ਭਾਰਤੀ ਫੌਜੀ ਹਮਲੇ ਦੀ 42ਵੀਂ ਵਰ੍ਹੇਗੰਢ ਮੌਕੇ “ਦਿੱਲੀ-ਅੰਬਾਲਾ–ਅੰਮ੍ਰਿਤਸਰ” ਰੇਲਵੇ ਲਾਈਨਾਂ ਨੂੰ ਬੰਦ ਕਰਨ ਦਾ ਸੱਦਾ ਦਿੱਤਾ ਗਿਆ ਹੈ।
ਸਿੱਖਸ ਫਾਰ ਜਸਟਿਸ ਦੇ ਅਟਾਰਨੀ ਜਨਰਲ ਗੁਰਪਤਵੰਤ ਸਿੰਘ ਪੰਨੂੰ ਨੇ ਕਿਹਾ ਕਿ 6 ਜੂਨ ਦਾ ਦਿਨ ਸਿੱਖ ਕੌਮ ਲਈ ਇਤਿਹਾਸਕ ਦਰਦ, ਸ਼ਹਾਦਤ ਅਤੇ ਇਨਸਾਫ਼ ਦੀ ਮੰਗ ਦਾ ਪ੍ਰਤੀਕ ਹੈ, ਜਿਸਨੂੰ ਕੌਮਾਂਤਰੀ ਪੱਧਰ ’ਤੇ ਚੁੱਕਣਾ ਜ਼ਰੂਰੀ ਹੈ।
ਉਨ੍ਹਾਂ ਕਿਹਾ ਕਿ ਦਰਬਾਰ ਸਾਹਿਬ ਦੀ ਪਵਿੱਤਰਤਾ ਨੂੰ ਬਰਕਰਾਰ ਰੱਖਦਿਆਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਅਤੇ ਉਨ੍ਹਾਂ ਦੇ ਸਾਥੀਆਂ ਨੇ ਭਾਰਤੀ ਫੌਜਾਂ ਦਾ ਮੁਕਾਬਲਾ ਕਰਦਿਆਂ ਸ਼ਹਾਦਤਾਂ ਦਿੱਤੀਆਂ। SFJ ਨੇ ਦਾਅਵਾ ਕੀਤਾ ਕਿ ਜੂਨ 1984 ਦੌਰਾਨ ਦਰਬਾਰ ਸਾਹਿਬ ਮੱਥਾ ਟੇਕਣ ਆਏ ਹਜ਼ਾਰਾਂ ਨਿਹੱਥੇ ਸਿੱਖ ਸ਼ਰਧਾਲੂ ਮਾਰੇ ਗਏ, ਜਿਸਨੂੰ ਜਥੇਬੰਦੀ “ਅੰਮ੍ਰਿਤਸਰ ਨਸਲਕੁਸ਼ੀ” ਵਜੋਂ ਉਠਾ ਰਹੀ ਹੈ।
ਇਸਦੇ ਨਾਲ ਹੀ SFJ ਨੇ ਐਸ.ਜੀ.ਪੀ.ਸੀ. ਅਤੇ ਅਕਾਲ ਤਖ਼ਤ ਸਾਹਿਬ ਨੂੰ ਅਪੀਲ ਕੀਤੀ ਹੈ ਕਿ ਦਰਬਾਰ ਸਾਹਿਬ ਉੱਤੇ ਹਮਲੇ ਦੌਰਾਨ ਭਾਰਤੀ ਟੈਂਕਾਂ ਨੂੰ ਨਿਸ਼ਾਨਾ ਬਣਾਉਣ ਵਾਲੀਆਂ ਸਿੱਖ ਬੱਚੀਆਂ ਬੀਬੀ ਸਤਨਾਮ ਕੌਰ ਅਤੇ ਬੀਬੀ ਵਾਹਿਗੁਰੂ ਕੌਰ ਨੂੰ “ਕੌਮੀ ਸ਼ਹੀਦ” ਐਲਾਨਿਆ ਜਾਵੇ।