ਚੰਡੀਗਡ਼੍ਹ : ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਆਪ ਆਗੂ ਅਰਵਿੰਦ ਕੇਜਰੀਵਾਲ ਦਾ ਨਵੀਂ ਦਿੱਲੀ ‘ਚ ਕੰਮ ਦਾ ਬਹਾਨਾ ਬਣਾ ਕੇ, ਉਨ੍ਹਾਂ ਦੀਆਂ ਫਲਾਪ ਰੈਲੀਆਂ ਤੇ ਨਿਰਾਸ਼ ਪਾਰਟੀ ਵਰਕਰਾਂ ਵੱਲੋਂ ਕੀਤੇ ਜਾ ਰਹੇ ਪ੍ਰਦਰਸ਼ਨਾਂ ਤੋਂ ਭੱਜਣ ਨੂੰ ਲੈ ਕੇ ਹਾਸਾ ਉਡਾਇਆ ਹੈ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਐਸ.ਵਾਈ.ਐਲ ਦੇ ਗੰਭੀਰ ਮੁੱਦੇ ‘ਤੇ ਪੰਜਾਬ ਦੇ ਲੋਕਾਂ ਨਾਲ ਖਡ਼੍ਹਨ ‘ਚ ਨਾਕਾਮ ਰਹੇ ਕੇਜਰੀਵਾਲ ਆਪਣੀ ਤੈਅ ਰੈਲੀਆਂ ਵਿਚਾਲੇ ਛੱਡਣ ਦਾ ਫੈਸਲਾ ਕਰਕੇ ਉਨ੍ਹਾਂ ਦੇ ਜ਼ਖਮਾਂ ਉਪਰ ਲੂਣ ਛਿਡ਼ਕ ਰਹੇ ਹਨ।
ਚਾਹੇ ਕੁਝ ਮੀਡੀਆਂ ਰਿਪੋਰਟਾਂ ਦਾ ਦਾਅਵਾ ਹੈ ਕਿ ਕੇਜਰੀਵਾਲ ਨੇ ਨਵੀਂ ਦਿੱਲੀ ‘ਚ ਉਨ੍ਹਾਂ ਖਿਲਾਫ ਮਾਣਹਾਨੀ ਦੇ ਕੇਸ ਦੀ ਪੇਸ਼ੀ ਉਪਰ ਜਾਣਾ ਸੀ, ਲੇਕਿਨ ਅਸਲਿਅਤ ਤਾਂ ਇਹ ਹੈ ਕਿ ਕੇਸ ਦੀ ਪੇਸ਼ੀ ਦੀ ਅਗਲੀ ਤਰੀਖ ਹਾਲੇ ਐਲਾਨ ਹੋਣੀ ਬਾਕੀ ਹੈ, ਜਿਸ ਤੋਂ ਸਾਫ ਹੁੰਦਾ ਹੈ ਕਿ ਇਹ ਭਗੌਡ਼ਾ ਆਗੂ ਦੇ ਪੰਜਾਬ ਤੋਂ ਭੱਜਣ ਦਾ ਸਿਰਫ ਇਕ ਬਹਾਨਾ ਸੀ।
ਉਨ੍ਹਾਂ ਨੇ ਸਵਾਲ ਕੀਤਾ ਕਿ ਅਜਿਹਾ ਕੀ ਅਚਾਨਕ ਕੰਮ ਆਉਣ ਪਿਆ ਕਿ ਭਗੌਡ਼ੇ ਕੇਜਰੀਵਾਲ ਪਹਿਲਾਂ ਤੋਂ ਤੈਅ ਰੈਲੀਆਂ ਤੇ ਪ੍ਰੋਗਰਾਮ ਵਿਚਾਲੇ ਛੱਡ ਕੇ ਪੰਜਾਬ ਤੋਂ ਭੱਜ ਗਏ? ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਸੱਚਾਈ ਜਾਣਨ ਦਾ ਅਧਿਕਾਰ ਹੈ, ਖਾਸ ਕਰਕੇ ਆਪ ਆਗੂ ਦੀ ਉਨ੍ਹਾਂ ਨੂੰ ਵਿਚ ਵਿਚਾਲੇ ਛੱਡਣ ਦੀ ਆਦਤ ਹੈ।
ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਜੇ ਕੇਜਰੀਵਾਲ ਨੂੰ ਮਾਣਹਾਨੀ ਦੇ ਕੇਸ ਕਾਰਨ ਚੋਣ ਪ੍ਰਚਾਰ ਵਿਚਾਲੇ ਛੱਡ ਕੇ ਜਾਣ ਨੂੰ ਮਜਬੂਰ ਹੋਣਾ ਪਿਆ, ਤਾਂ ਸਾਫ ਤੌਰ ‘ਤੇ ਸੁਪਰੀਮ ਕੋਰਟ ਵੱਲੋਂ ਮਾਮਲੇ ‘ਚ ਸਟੇਅ ਦੇਣ ਤੋਂ ਇਨਕਾਰ ਆਪ ਆਗੂ ਲਈ ਫਾਇਦੇਮੰਦ ਸਾਬਤ ਹੋਇਆ। ਨਹੀਂ ਤਾਂ, ਕੇਜਰੀਵਾਲ ਨੇ ਮੌਜ਼ੂਦਾ ਹਾਲਾਤਾਂ ਤੋਂ ਭੱਜਣ ਲਈ ਕੋਈ ਹੋਰ ਬਹਾਨਾ ਲੱਭ ਲਿਆ ਹੁੰਦਾ, ਜਿਥੇ ਉਨ੍ਹਾਂ ਨੂੰ ਪੰਜਾਬ ਦੀਆਂ ਰੈਲੀਆਂ ‘ਚ ਲੋਕਾਂ ਤੋਂ ਕੋਈ ਸਮਰਥਨ ਨਹੀਂ ਮਿੱਲ ਰਿਹਾ ਸੀ ਅਤੇ ਪਾਰਟੀ ਵਰਕਰ ਵਿਰੋਧ ਕਰ ਰਹੇ ਸਨ।
ਜਦਕਿ ਐਸ.ਵਾਈ.ਐਲ ਮੁੱਦੇ ਉਪਰ ਸੁਪਰੀਮ ਕੋਰਟ ਦਾ ਫੈਸਲਾ ਆਏ 13 ਦਿਨ ਨਿਕਲ ਜਾਣ ਦੇ ਬਾਵਜੂਦ, ਮਾਮਲੇ ‘ਚ ਕੇਜਰੀਵਾਲ ਦੀ ਲਗਾਤਾਰ ਚੁੱਪੀ ਉਪਰ ਸਵਾਲ ਕਰਦਿਆਂ, ਕੈਪਟਨ ਅਮਰਿੰਦਰ ਨੇ ਕਿਹਾ ਕਿ ਇਹੋ ਕਾਰਨ ਹੈ ਕਿ ਕੇਜਰੀਵਾਲ ਨਾ ਮੀਡੀਆ ਤੇ ਨਾ ਹੀ ਪੰਜਾਬ ਦੇ ਲੋਕਾਂ ਦੇ ਸਾਹਮਣੇ ਹੋਏ, ਜਿਹਡ਼ੇ ਉਨ੍ਹਾਂ ਤੋਂ ਸੂਬੇ ਦੇ ਹੱਕ ‘ਚ ਇਕ ਸਖ਼ਤ ਬਿਆਨ ਦੀ ਮੰਗ ਰਹੇ ਸਨ। ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਖੁਲਾਸਾ ਕੀਤਾ ਕਿ ਇਸ ਤੋਂ ਵੀ ਵੱਧ ਕੇਜਰੀਵਾਲ ਵੱਲੋਂ ਐਸ.ਵਾਈ.ਐਲ ਉਪਰ ਬੋਲਣ ਦੀ ਰੋਕ ਲਗਾਉਣ ਤੋਂ ਬਾਅਦ ਉਨ੍ਹਾਂ ਨੂੰ ਆਪਣੇ ਵਰਕਰਾਂ ਦੇ ਵੀ ਗੁੱਸੇ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਅਤੇ ਇਹ ਕੇਜਰੀਵਾਲ ਦੇ ਪੰਜਾਬ ਤੋਂ ਭੱਜਣ ਦਾ ਇਕ ਹੋਰ ਕਾਰਨ ਹੈ।
ਪ੍ਰਦੇਸ਼ ਕਾਂਗਰਸ ਪ੍ਰਧਾਨ ਨੈ ਕਿਹਾ ਕਿ ਕੇਜਰੀਵਾਲ ਲਈ ਭਗੌਡ਼ੇ ਦਾ ਠੱਪਾ ਪੂਰੀ ਤਰ੍ਹਾਂ ਉਚਿਤ ਹੈ, ਜਿਨ੍ਹਾਂ ਨੂੰ ਦੇਖ ਕੇ ਉਨ੍ਹਾਂ ਦੀ ਪਾਰਟੀ ਦਾ ਪੰਜਾਬ ਚੋਣਾਂ ‘ਚ ਭÎਵਿੱਖ ਖਾਤਮੇ ਵੱਲ ਦਿਖਾਈ ਦੇ ਰਿਹਾ ਹੈ। ਜਿਸਨੇ ਕੇਜਰੀਵਾਲ ਲਈ ਭੱਜਣ ਤੋਂ ਇਲਾਵਾ, ਹੋਰ ਕੋਈ ਰਸਤਾ ਨਾ ਛੱਡਿਆ ਅਤੇ ਉਨ੍ਹਾਂ ਨੇ ਇਕ ਵਾਰ ਫਿਰ ਤੋਂ ਪਾਰਟੀ ਵਰਕਰਾਂ ਅਤੇ ਲੋਕਾਂ ਨੂੰ ਵਿਚ ਵਿਚਾਲੇ ਛੱਡ ਦਿੱਤਾ।
ਕੇਜਰੀਵਾਲ ਦੀ ਭੱਜਣ ਦੀ ਆਦਤ ਉਨ੍ਹਾਂ ਦੇ ਟਵੀਟਸ ਤੋਂ ਵੀ ਸਾਫ ਹੁੰਦੀ ਹੈ, ਜਿਨ੍ਹਾਂ ਦੀ ਪਹਿਲਾਂ ਬਗੈਰ ਸੋਚੇ ਸਮਝੇ ਟਵੀਟ ਕਰਕਰੇ ਫਿਰ ਉਨ੍ਹਾਂ ਨੂੰ ਡਿਲੀਟ ਕਰਨ ਦੀ ਆਦਤ ਹੈ।
ਕੈਪਟਨ ਅਮਰਿੰਦਰ ਨੇ ਜ਼ੋਰ ਦਿੰਦਿਆਂ ਕਿਹਾ ਕਿ ਕੇਜਰੀਵਾਲ ਨੂੰ ਅਜਿਹੀਆਂ ਡਰਾਮੇਬਾਜੀਆਂ ਕਰਨ ਦੀ ਬਜਾਏ ਪੰਜਾਬ ਦੇ ਲੋਕਾਂ ਨਾਲ ਆਉਣਾ ਚਾਹੀਦਾ ਹੈ ਅਤੇ ਜੇ ਉਹ ਅਗਾਮੀ ਚੋਣਾਂ ਲਡ਼ਨਾ ਚਾਹੁੰਦੇ ਹਨ, ਤਾਂ ਸੂਬੇ ਦੇ ਮਹੱਤਵ ਦੇ ਮੁੱਦਿਆਂ ਉਪਰ ਲੋਕਾਂ ਨਾਲ ਖਡ਼੍ਹਨਾ ਚਾਹੀਦਾ ਹੈ।















