ਇੰਗਲੈਂਡ ਦੇ ਕਪਤਾਨ ਐਲਿਸਟੇਅਰ ਕੁੱਕ ਨੇ ਦੂਜੇ ਟੈਸਟ ਮੈਚ ਵਿੱਚ ਆਪਣੇ ਭਾਰਤੀ ਹਮਰੁਤਬਾ ਵਿਰਾਟ ਕੋਹਲੀ ਦੀ ਪਾਰੀ ਨੂੰ ਫ਼ੈਸਲਾਕੁਨ ਦੱਸਿਆ ਹੈ। ਕੁੱਕ ਨੇ ਕਿਹਾ,’ਜੇਕਰ ਮੈਚ ‘ਚੋਂ ਕੋਹਲੀ ਦੀਆਂ ਦੌੜਾਂ ਨੂੰ ਲਾਂਭੇ ਕਰ ਦਿੱਤਾ ਜਾਵੇ ਤਾਂ ਅਸੀਂ ਉਨ੍ਹਾਂ ਦੇ ਬੱਲੇਬਾਜ਼ਾਂ ‘ਤੇ ਖਾਸਾ ਦਬਾਅ ਬਣਾਇਆ ਹੈ। ਮੈਚ ਭਾਵੇਂ ਇੰਗਲੈਂਡ ਦੀ ਹਾਰ ਨੂੰ ਦਰਸਾ ਰਿਹਾ ਹੈ, ਪਰ ਮੈਚ ਦੇ ਕਾਫ਼ੀ ਸਕਾਰਾਤਮਕ ਪੱਖ ਰਹੇ। ਮੇਰਾ ਸਵੈ-ਭਰੋਸਾ ਵਧਿਆ ਹੈ ਤੇ ਅਸੀਂ ਭਾਰਤ ਦੇ ਹਾਲਾਤ ਮੁਤਾਬਕ 10 ਦਿਨਾਂ ਦੇ ਕ੍ਰਿਕਟ ਦੌਰਾਨ ਚੰਗਾ ਮੁਕਾਬਲਾ ਦਿੱਤਾ।’ ਉਂਜ ਕਪਤਾਨ ਨੇ ਆਪਣੇ ਗੇਂਦਬਾਜ਼ਾਂ ਆਦਿਲ ਰਸ਼ੀਦ ਤੇ ਐਂਡਰਸਨ ਦੀ ਤਾਰੀਫ਼ ਕੀਤੀ।












