ਕੋਹਲੀ ਵਲੋਂ ਜਯੰਤ ਦੀ ਤਾਰੀਫ਼

sports-news-300x150ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਇੰਗਲੈਂਡ ਖ਼ਿਲਾਫ਼ 246 ਦੌੜਾਂ ਦੀ ਵੱਡੀ ਜਿੱਤ ਲਈ ਆਪਣੇ ਗੇਂਦਬਾਜ਼ਾਂ ਖਾਸ ਕਰਕੇ ਪਲੇਠਾ ਟੈਸਟ ਖੇਡ ਰਹੇ ਜਯੰਤ ਯਾਦਵ ਵੱਲੋਂ ਬੱਲੇ ਤੇ ਗੇਂਦ ਨਾਲ ਦਿੱਤੇ ਯੋਗਦਾਨ ਦੀ ਤਾਰੀਫ਼ ਕੀਤੀ ਹੈ। ਕਪਤਾਨ ਨੇ ਕਿਹਾ ਕਿ ਉਹ ਇਸ ਨੌਜਵਾਨ ਖਿਡਾਰੀ ਦੇ ਪ੍ਰਦਰਸ਼ਨ ਤੋਂ ਕਾਫ਼ੀ ਖ਼ੁਸ਼ ਹੈ। ਉਂਜ ਕੋਹਲੀ ਨੇ ਜਿੱਤ ਦਾ ਸਿਹਰਾ ਪੂਰੀ ਟੀਮ ਸਿਰ ਸਜਾਇਆ ਹੈ ਤੇ ਗੇਂਦਬਾਜ਼ਾਂ ਦੇ ਪ੍ਰਦਰਸ਼ਨ ਨੂੰ ਟੈਸਟ ਦਾ ਸਭ ਤੋਂ ਸਕਾਰਾਤਮਕ ਪੱਖ ਦੱਸਿਆ ਹੈ।