ਬੌਲੀਵੁੱਡ ਅਭਿਨੇਤਾ ਅਰਜੁਨ ਰਾਮਪਾਲ ਦੀ ਹਾਲੀਆ ‘ਚ ਰਿਲੀਜ਼ ਹੋਈ ਫ਼ਿਲਮ ‘ਰਾਕ ਆਨ 2’ ਭਾਵੇਂ ਹੀ ਬਾਕਸ ਆਫ਼ਿਸ ‘ਤੇ ਘੱਟ ਚੱਲੀ ਹੈ ਪਰ ਉਸ ਨੂੰ ਇਸ ਗੱਲ ਦੀ ਕੋਈ ਦੁੱਖ ਨਹੀਂ ਹੈ। ਉਸ ਦਾ ਮੰਨਣਾ ਹੈ ਹਰ ਫ਼ਿਲਮ ਦੀ ਆਪਣੀ ਵੱਖਰੀ ਕਿਸਮਤ ਹੁੰਦੀ ਹੈ। ਅਰਜੁਨ ਅਸਫ਼ਲ ਫ਼ਿਲਮਾਂ ਤੋਂ ਪਰੇਸ਼ਾਨ ਨਹੀਂ ਹੈ ਸਗੋਂ ਮੀਡੀਆ ਦੇ ਸਵਾਲਾਂ ਤੋਂ ਹੈ। ਫ਼ਿਲਮ ‘ਕਹਾਣੀ 2’ ਦੇ ਸਿਲਸਿਲੇ ‘ਚ ਸੂਤਰਾਂ ਨਾਲ ਹੋਈ ਗੱਲਬਾਤ ‘ਚ ਅਰਜੁਨ ਨੇ ਕਿਹਾ, ”ਕਾਫ਼ੀ ਸਮੇਂ ਤੋਂ ਮੈਂ ਆਪਣੀ ਸਿਗਰਟ ਪੀਣ ਦੀ ਆਦਤ ਤੋਂ ਪਰੇਸ਼ਾਨ ਹਾਂ। ਮੈਂ ਆਪਣੀ ਇਸ ਆਦਤ ਨੂੰ ਪੂਰੀ ਤਰ੍ਹਾਂ ਛੱਡਣਾ ਚਾਹੁੰਦਾ ਹਾਂ। ਮੈਂ ਕਾਫ਼ੀ ਵਾਰ ਸਿਗਰਟ ਛੱਡਣ ਦੀ ਕੋਸ਼ਿਸ਼ ਕੀਤੀ ਹੈ। ਪਿਛਲੇ ਪੰਜ ਦਿਨਾਂ ਤੋਂ ਮੈਂ ਸਿਗਰਟ ਨਹੀਂ ਪੀਤੀ ਪਰ ਪਤਾ ਨਹੀਂ ਇਹ ਆਦਤ ਦੁਬਾਰਾ ਵਾਪਸ ਕਿਵੇਂ ਆ ਗਈ।” ਇਨ੍ਹੀ ਦਿਨੀਂ ਫ਼ਿਲਮ ‘ਕਹਾਣੀ 2’ ਦੇ ਪ੍ਰਮੋਸ਼ਨ ‘ਚ ਕਾਫ਼ੀ ਰੁਝਿਆ ਹੋਇਆ ਹੈ। ਉਸ ਲਈ ‘ਕਹਾਣੀ 2’ ਦਾ ਸਫ਼ਲ ਹੋਣਾ ਬਹੁਤ ਜ਼ਰੂਰੀ ਹੋ ਗਿਆ ਹੈ ਕਿਉਂਕਿ ਇਸ ਤੋਂ ਬਾਅਦ ਅਰਜੁਨ ਦੀ ਤਿਆਰ ਫ਼ਿਲਮ ‘ਡੈਡੀ’ ਵੀ ਰਿਲੀਜ਼ ਹੋਣ ਲਈ ਲਾਈਨ ‘ਚ ਹੈ।
ਜ਼ਿਕਰਯੋਗ ਹੈ ਕਿ ਅੰਡਰਵਰਲਡ ਡੌਨ ਅਰੁਣ ਗਵਲੀ ਦੀ ਜ਼ਿੰਦਗੀ ‘ਤੇ ਆਧਾਰਿਤ ਫ਼ਿਲਮ ‘ਡੈਡੀ’ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਅਤੇ ਅਰਜੁਨ ਦਾ ਕਹਿਣਾ ਹੈ, ” ਫ਼ਿਲਮ ‘ਡੈਡੀ’ ‘ਚ ਮੈਂ ਤੁਹਾਨੂੰ ਅਜਿਹੇ ਰੂਪ ‘ਚ ਨਜ਼ਰ ਆਵੇਗਾ, ਜਿਸ ਨੂੰ ਤੁਸੀਂ ਪਹਿਲਾਂ ਕਦੀ ਨਹੀਂ ਦੇਖਿਆ ਹੋਵੇਗਾ।”











