ਸੋਨਮ ਨੂੰ ਉਸ ਦੇ ਪ੍ਰੇਮੀ ਨੇ ਦਿੱਤਾ ਖ਼ਾਸ ਤੋਹਫ਼ਾ

flimy-duniya1ਅਭਿਨੇਤਰੀ ਸੋਨਮ ਕਪੂਰ ਬਾਰੇ ਅੱਜ ਕੱਲ ਬਾਲੀਵੁੱਡ ਇੰਡਸਟਰੀ ‘ਚ ਖੂਬ ਚਰਚਾ ਚਲ ਰਹੀ ਹੈ। ਸੋਨਮ ਕਪੂਰ ਦੇ ਪ੍ਰੇਮੀ ਬਿਜ਼ਨੈੱਸਮੈਨ ਆਨੰਦ ਅਹੂਜਾ ਨਾਲ ਬਹੁਤ ਦਿਨਾਂ ਤੋਂ ਚਰਚਾ ਹੈ। ਦੋਵਾਂ ਨੇ ਪਹਿਲੀ ਵਾਰ ਰੁਸਤਮ ਦੀ ਸਫ਼ਲਤਾ ਪਾਰਟੀ ‘ਚ ਪੇਸ਼ਕਾਰੀ ਦਿੱਤੀ ਸੀ।
ਹਾਲਾਂਕਿ ਸੋਨਮ ਨੇ ਆਪਣ ਰਿਸ਼ਤੇ ਨੂੰ ਕਦੀ ਸਵੀਕਾਰ ਨਹੀਂ ਕੀਤਾ ਪਰ ਕੁਝ ਦਿਨ ਪਹਿਲਾਂ ਸੋਨਮ ਦੇ ਘਰ ਦੇ ਵਿਆਹ ‘ਚ ਆਨੰਦ ਵੀ ਦਿੱਖੇ ਸਨ ਅਤੇ ਉਨ੍ਹਾਂ ਦੀ ਤਸਵੀਰ  ਕਾਫ਼ੀ ਵਾਇਰਲ ਵੀ ਹੋਈ ਸੀ।
ਹਾਲ ਹੀ ‘ਚ ਸੋਨਮ ਨੇ ਇੰਸਟਾਗਰਾਮ ‘ਤੇ ਇਕ ਵਹਾਈਟ ਡਰੈੱਸ ਅਤੇ ਡੈਨਿਮ ਜੈਕੇਟ ਪਾਈ ਸੀ।
ਇਸ ਪੋਸਟ ‘ਚ ਖਾਸ ਗੱਲ ਇਹ ਸੀ ਕਿ ਪੋਸਟ ‘ਤੇ ਸੋਨਮ ਦੀ ਦੋਸਤ ਅਤੇ ਫ਼ੈਸ਼ਨ ਡਿਜ਼ਾਈਨ ਮਸਾਬਾ ਗੁਪਤਾ ਨੇ ਜੈਕੇਟ ਦੀ ਤਾਰੀਫ਼ ਕੀਤੀ। ਇਸ ‘ਤੇ ਸੋਨਮ ਨੇ ਕਿਹਾ, ”ਇਹ ਜੈਕੇਟ ਉਸ ਨੂੰ ਆਨੰਦ ਨੇ ਤੋਹਫ਼ਾ ਦਿੱਤਾ ਹੈ।