ਜੰਗ ਦੌਰਾਨ ਦੁਨੀਆ ਭਰ ‘ਚ ਪੈਟਰੋਲ ਦੀਆਂ ਕੀਮਤਾਂ ਨੂੰ ਲੱਗੀ ਅੱਗ ! ਜਾਣੋ ਭਾਰਤ ‘ਚ ਕੀ ਦਿਖਿਆ ਅਸਰ

ਬਿਜ਼ਨੈੱਸ ਡੈਸਕ : ਈਰਾਨ ਅਤੇ ਅਮਰੀਕਾ-ਇਜ਼ਰਾਈਲ ਵਿਚਾਲੇ ਵਧਦੇ ਖ਼ੂਨੀ ਸੰਘਰਸ਼ ਨੇ ਵਿਸ਼ਵ ਪੱਧਰ ‘ਤੇ ਤੇਲ ਬਾਜ਼ਾਰ ਵਿੱਚ ਹਾਹਾਕਾਰ ਮਚਾ ਦਿੱਤੀ ਹੈ। ਫਰਵਰੀ 2026 ਦੇ ਅਖੀਰ ਵਿੱਚ ਈਰਾਨ ਉੱਤੇ ਹੋਏ ਹਮਲਿਆਂ ਤੋਂ ਬਾਅਦ, ਗਲੋਬਲ ਐਨਰਜੀ ਮਾਰਕੀਟ ਵਿੱਚ ਭਾਰੀ ਉਥਲ-ਪੁਥਲ ਦੇਖਣ ਨੂੰ ਮਿਲ ਰਹੀ ਹੈ, ਜਿਸ ਕਾਰਨ ਦੁਨੀਆ ਦੇ 95 ਦੇਸ਼ਾਂ ਵਿੱਚ ਪੈਟਰੋਲ ਦੀਆਂ ਕੀਮਤਾਂ ਵਿੱਚ ਭਾਰੀ ਉਛਾਲ ਆਇਆ ਹੈ।
ਕਿਹੜੇ ਦੇਸ਼ਾਂ ਵਿੱਚ ਕਿੰਨੀ ਵਧੀ ਕੀਮਤ?
ਅੰਕੜਿਆਂ ਮੁਤਾਬਕ, ਤੇਲ ਦੀਆਂ ਕੀਮਤਾਂ ਵਿੱਚ ਸਭ ਤੋਂ ਤੇਜ਼ ਵਾਧਾ ਦੱਖਣ-ਪੂਰਬੀ ਏਸ਼ੀਆਈ ਦੇਸ਼ਾਂ ਵਿੱਚ ਦੇਖਿਆ ਗਿਆ ਹੈ:
ਅਮਰੀਕਾ ਵਿੱਚ ਵੀ ਹਾਲਾਤ ਗੰਭੀਰ
ਵਿਕਸਿਤ ਦੇਸ਼ਾਂ ਵਿੱਚੋਂ ਅਮਰੀਕਾ ਵਿੱਚ ਪੈਟਰੋਲ ਦੀਆਂ ਕੀਮਤਾਂ ਵਿੱਚ 20% ਤੋਂ ਵੱਧ ਦਾ ਵਾਧਾ ਦਰਜ ਕੀਤਾ ਗਿਆ ਹੈ। ਫਰਵਰੀ ਵਿੱਚ ਜੋ ਪੈਟਰੋਲ 2.94 ਡਾਲਰ ਪ੍ਰਤੀ ਗੈਲਨ ਮਿਲ ਰਿਹਾ ਸੀ, ਉਹ ਹੁਣ 3.58 ਡਾਲਰ ਤੱਕ ਪਹੁੰਚ ਗਿਆ ਹੈ। ਖ਼ਾਸਕਰ ਕੈਲੀਫੋਰਨੀਆ ਵਰਗੇ ਸੂਬਿਆਂ ਵਿੱਚ ਪੈਟਰੋਲ ਦੀ ਕੀਮਤ 5 ਡਾਲਰ ਪ੍ਰਤੀ ਗੈਲਨ ਨੂੰ ਪਾਰ ਕਰ ਗਈ ਹੈ, ਜੋ ਕਿ ਪਿਛਲੇ ਦੋ ਸਾਲਾਂ ਵਿੱਚ ਸਭ ਤੋਂ ਉੱਚਾ ਪੱਧਰ ਹੈ।
ਭਾਰਤ ‘ਤੇ ਕੀ ਪਵੇਗਾ ਅਸਰ?
ਭਾਰਤ ਲਈ ਵੀ ਆਉਣ ਵਾਲਾ ਸਮਾਂ ਚੁਣੌਤੀਪੂਰਨ ਹੋ ਸਕਦਾ ਹੈ। ਐਨਰਜੀ ਮਾਹਿਰਾਂ ਮੁਤਾਬਕ, ਜਿਸ ਤਰ੍ਹਾਂ ਕੱਚੇ ਤੇਲ ਦੀ ਕੀਮਤ 100 ਡਾਲਰ ਦੇ ਪਾਰ ਪਹੁੰਚ ਗਈ ਹੈ, ਉਸ ਨੂੰ ਦੇਖਦੇ ਹੋਏ ਭਾਰਤ ਵਿੱਚ ਵੀ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਨੂੰ ਲੰਬੇ ਸਮੇਂ ਤੱਕ ਸਥਿਰ ਰੱਖਣਾ ਮੁਸ਼ਕਲ ਹੋਵੇਗਾ। ਸਰਕਾਰ ਨੂੰ ਜਲਦੀ ਹੀ ਕੀਮਤਾਂ ਵਿੱਚ ਵਾਧੇ ਦਾ ਫੈਸਲਾ ਲੈਣਾ ਪੈ ਸਕਦਾ ਹੈ।
ਆਮ ਜਨਤਾ ‘ਤੇ ਦੋਹਰੀ ਮਾਰ
ਮਾਹਿਰਾਂ ਦਾ ਕਹਿਣਾ ਹੈ ਕਿ ਪੈਟਰੋਲ ਦੇ ਮਹਿੰਗੇ ਹੋਣ ਨਾਲ ਸਿਰਫ਼ ਵਾਹਨਾਂ ਦਾ ਖ਼ਰਚਾ ਹੀ ਨਹੀਂ ਵਧੇਗਾ, ਸਗੋਂ ਇਹ ਮਾਲ-ਢੋਆ-ਢੁਆਈ (transporation) ਅਤੇ ਉਦਯੋਗਾਂ ਦੇ ਖ਼ਰਚੇ ਨੂੰ ਵੀ ਵਧਾਏਗਾ। ਇਸ ਕਾਰਨ ਖਾਣ-ਪੀਣ ਦੀਆਂ ਚੀਜ਼ਾਂ ਅਤੇ ਹੋਰ ਜ਼ਰੂਰੀ ਵਸਤੂਆਂ ਦੀਆਂ ਕੀਮਤਾਂ ਵਧ ਸਕਦੀਆਂ ਹਨ, ਜੋ ਆਮ ਆਦਮੀ ਦੇ ਬਜਟ ਨੂੰ ਹੋਰ ਵਿਗਾੜ ਦੇਵੇਗੀ।